ਚੇਨਈ: ਭਾਰਤੀ ਪੁਲਾੜ ਏਜੰਸੀ ਨੇ ਆਪਣੇ ਜੀਓਸਿੰਕ੍ਰੋਨਸ ਸੈਟੇਲਾਈਟ ਲੌਂਚ ਵਹੀਕਲ ਮਾਰਕ-3 ‘ਚ ਆਈ ਤਕਨੀਕੀ ਗੜਬੜੀ ਨੂੰ ਠੀਕ ਕਰ ਲਿਆ ਹੈ। ਰਾਕੇਟ ਦੀ ਸਥਿਤੀ ਬਾਰੇ ਅਜੇ ਅਧਿਕਾਰਕ ਤੌਰ ‘ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ। ਸੋਮਵਾਰ ਨੂੰ 'ਚੰਦਰਯਾਨ-2' ਨੇ ਪੁਲਾੜ ਲਈ ਉਡਾਣ ਭਰਨੀ ਸੀ, ਪਰ ਤਕਨੀਕੀ ਖ਼ਰਾਬੀ ਕਰਕੇ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ।


ਭਾਰਤੀ ਪੁਲਾੜ ਰਿਸਰਚ ਸੰਗਠਨ ਦੇ ਅਧਿਕਾਰੀਆਂ ਤੋਂ ਪਤਾ ਲੱਗਿਆ ਹੈ ਕਿ ਗੜਬੜੀ ਨੂੰ ਸੁਧਾਰ ਲਿਆ ਗਿਆ ਹੈ। ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਰਾਕੇਟ ਦੇ ਲੌਂਚ ਲਈ ਕਈ ਤਾਰੀਖ਼ਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਲੌਂਚ ਦੀ ਤਾਰੀਖ਼ 20 ਤੋਂ 23 ਜੁਲਾਈ ਵਿਚਾਲੇ ਰੱਖੀ ਜਾ ਸਕਦੀ ਹੈ।

ਰਾਕੇਟ ਨੂੰ ਭਾਰਤ ਦੇ ਦੂਜੇ ਚੰਦਰਮਾ ਮਿਸ਼ਨ ਚੰਦਰਯਾਨ-2 ਨਾਲ ਸੋਵਾਰ ਤੜਕੇ 2:51 ‘ਤੇ ਉਡਾਣ ਭਰਨੀ ਸੀ ਪਰ ਅਧਿਕਾਰੀਆਂ ਨੂੰ ਇਸ ਦੀ ਲੌਂਚਿੰਗ ਤੋਂ ਇੱਕ ਘੰਟਾ ਪਹਿਲਾਂ ਹੀ ਖਾਮੀ ਦਾ ਪਤਾ ਲੱਗਿਆ ਜਿਸ ਦੇ ਚੱਲਦਿਆਂ ਲੌਂਚਿੰਗ ਨੂੰ ਕੈਂਸਲ ਕਰ ਦਿੱਤਾ ਗਿਆ।