News
News
ਟੀਵੀabp shortsABP ਸ਼ੌਰਟਸਵੀਡੀਓ
X

DSGMC ਚੋਣਾਂ ਬਾਰੇ ਸਿੱਖ ਸਦਭਾਵਨਾ ਦਲ ਦਾ ਵੱਡਾ ਐਲਾਨ

Share:
  ਨਵੀਂ ਦਿੱਲੀ: ਸਿੱਖ ਸਦਭਾਵਨਾ ਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਰੀਆਂ ਹੀ ਸੀਟਾਂ 'ਤੇ ਚੋਣ ਲੜਨ ਦਾ ਐਲਾਨ ਕੀਤਾ ਹੈ। ਇਸ ਦੇ ਲਈ ਮੁਢਲੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਹ ਐਲਾਨ ਦਿੱਲੀ ਪਹੁੰਚੇ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਬਲਦੇਵ ਸਿੰਘ ਵਡਾਲਾ ਨੇ ਕੀਤਾ ਹੈ। ਵਡਾਲਾ ਨੇ ਕਿਹਾ ਕਿ ਸਿੱਖ ਸਦਭਾਵਨਾ ਦਲ ਨੇ ਪਿਛਲੇ ਸਮੇਂ ਪੰਥਕ ਆਗੂਆਂ 'ਚ ਆਈਆਂ ਗਿਰਾਵਟਾਂ ਤੋਂ ਬਾਅਦ ਗੁਰਦੁਆਰਾ ਪ੍ਰਬੰਧ ਸੁਧਾਰ ਦੀ ਲਹਿਰ ਵੀ ਸ਼ੁਰੂ ਕੀਤੀ ਹੋਈ ਹੈ। ਜਿਸ ਨੂੰ ਪੰਜਾਬ ਤੇ ਦੇਸ਼ ਦੇ ਹਰ ਸੂਬੇ ਸਮੇਤ ਵਿਦੇਸ਼ਾਂ 'ਚ ਵਸਦੇ ਸਿੱਖਾਂ ਵਲੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ। ਉਨਾਂ ਕਿਹਾ ਦੁਨੀਆਂ ਭਰ ਦੇ ਸਿੱਖਾਂ ਨੇ ਇਸ ਲਹਿਰ ਨੂੰ ਕਾਮਯਾਬ ਕਰਨ ਲਈ ਦਲ ਨੂੰ ਹਰ ਮਦਦ ਦੇਣ ਦਾ ਭਰੋਸਾ ਵੀ ਦਿੱਤਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ  2017 ਵਿੱਚ ਹੋਣਗੀਆਂ। ਚੋਣਾਂ ਤੋਂ ਪਹਿਲਾਂ ਮੈਦਾਨ 'ਚ ਨਿਤਰਨ ਦੇ ਐਲਾਨ ਦੇ ਨਾਲ ਉਨਾਂ ਦਿੱਲੀ ਵਿੱਚ ਵਸਦੇ ਸਮੂਹ ਸਿੱਖ ਪਰਿਵਾਰਾਂ ਨੂੰ ਅਪੀਲ ਕੀਤੀ ਹੈ, ਕਿ ਆਪਣੇ ਹੱਕ ਦਾ ਇਸਤੇਮਾਲ ਕਰਨ 'ਤੇ ਸਹੀ ਪਾਰਟੀ ਦੀ ਚੋਣ ਕਰਨ ਲਈ ਆਪਣੀਆਂ ਵੋਟਾਂ ਬਨਾਉਣ। ਉਨਾਂ ਸਾਫ ਕੀਤਾ ਕਿ ਇਨਾਂ ਚੋਣਾਂ ਵਿੱਚ ਸਿੱਖ ਸਦਭਾਵਨਾ ਦਲ ਵੱਲੋਂ ਕਿਸੇ ਵੀ ਪਾਰਟੀ ਨਾਲ ਕਿਸੇ ਵੀ ਕੀਮਤ 'ਤੇ ਕੋਈ ਸਮਝੌਤਾ ਨਹੀ ਕੀਤਾ ਜਾਵੇਗਾ। ਪਾਰਟੀ ਦਾ ਮਕਸਦ ਧਰਨੇ, ਮੁਜਾਹਰੇ ਤੇ ਰੈਲੀਆਂ ਰਾਹੀਂ ਗਰਮ ਤੇ ਭੜਕਾਊ ਭਾਸ਼ਣ ਦੇ ਕੇ ਲੋਕਾਂ ਨੂੰ ਉਤੇਜਿਤ ਕਰਨਾ ਨਹੀਂ ਹੈ ਬਲਕਿ ਸ਼ਾਂਤੀਮਈ ਤਰੀਕੇ ਨਾਲ ਇਹ ਲੜਾਈ ਲੜੀ ਜਾਏਗੀ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਲੋਕਤੰਤਰਿਕ ਤਰੀਕੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨੂੰ ਆਮ ਸਿੱਖਾਂ ਤੱਕ ਲੈ ਕੇ ਜਾਣਾ ਹੈ। ਵਡਾਲਾ ਮੁਤਾਬਕ ਉਹ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੀਆਂ ਦਿੱਲੀ ਦੀਆਂ ਸਾਰੀਆਂ ਸਭਾ ਸੁਸਾਇਟੀਆਂ ਤੇ ਐਨ.ਜੀ.ਓ ਨਾਲ ਰਾਬਤਾ ਕਾਇਮ ਕਰਨਗੇ ਤੇ ਉਨਾਂ ਤੋਂ ਸਹਿਯੋਗ ਲੈਣਗੇ ਤਾਂ ਕਿ ਆਉਣ ਵਾਲੀਆਂ ਚੋਣਾਂ ਦੇ ਚੰਗੇ ਨਤੀਜੇ ਆ ਸਕਣ। ਭਾਈ ਵਡਾਲਾ ਨੇ ਇਹ ਵੀ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਪੂਰਨ ਗੁਰਸਿੱਖੀ ਪਰਿਵਾਰਾਂ ਵਾਲੇ ਮੈਂਬਰਾਂ ਨੂੰ ਹੀ ਉਮੀਦਵਾਰ ਬਣਾਇਆ ਜਾਵੇਗਾ। ਸਿੱਖ ਸਦਭਾਵਨਾ ਦਲ ਦਾ ਇਹ ਮਾਟੋ ਹੈ :- 'ਕਲਗੀਧਰ ਦੇ ਪੁੱਤਰ ਤੇ ਧੀਓ ਇੱਕ ਦੂਜੇ  ਦੇ  ਹੋ  ਕੇ ਜੀਓ, ਅੰਮ੍ਰਿਤਧਾਰੀ ਹੋ ਕੇ ਜੀਓ' ।
Published at : 04 Oct 2016 11:12 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਸੁਖਬੀਰ ਬਾਦਲ ਦੀ ਸਜ਼ਾ 'ਤੇ ਜਥੇਦਾਰ ਰਘਬੀਰ ਸਿੰਘ ਦਾ ਵੱਡਾ ਬਿਆਨ, ਜਾਣੋ ਕੀ ਕਿਹਾ?

ਸੁਖਬੀਰ ਬਾਦਲ ਦੀ ਸਜ਼ਾ 'ਤੇ ਜਥੇਦਾਰ ਰਘਬੀਰ ਸਿੰਘ ਦਾ ਵੱਡਾ ਬਿਆਨ, ਜਾਣੋ ਕੀ ਕਿਹਾ?

Barnala Election: ਮੀਤ ਹੇਅਰ ਨੇ ਸਵਿਕਾਰੀ ਹਰਿੰਦਰ ਧਾਲੀਵਾਲ ਦੀ ਹਾਰ, ਕਿਹਾ-ਲੋਕਾਂ ਦੇ ਫ਼ਤਵੇ ਦਾ ਸਨਮਾਨ, ਹਰ ਸਮੇਂ ਰਹਾਂਗੇ ਹਾਜ਼ਰ

Barnala Election: ਮੀਤ ਹੇਅਰ ਨੇ ਸਵਿਕਾਰੀ ਹਰਿੰਦਰ ਧਾਲੀਵਾਲ ਦੀ ਹਾਰ, ਕਿਹਾ-ਲੋਕਾਂ ਦੇ ਫ਼ਤਵੇ ਦਾ ਸਨਮਾਨ, ਹਰ ਸਮੇਂ ਰਹਾਂਗੇ ਹਾਜ਼ਰ

Crime News: ਜਲਾਲਾਬਾਦ 'ਚ ਸਾਬਕਾ ਸਰਪੰਚ ਦੇ ਘਰ 'ਤੇ ਚੱਲੀਆਂ ਗੋਲ਼ੀਆਂ, ਘਰ 'ਚ ਖੜ੍ਹੀ ਕਾਰ ਨੂੰ ਵੀ ਲਾਈ ਅੱਗ, ਜਾਣੋ ਕਿਉਂ ਹੋਇਆ ਵਿਵਾਦ ?

Crime News: ਜਲਾਲਾਬਾਦ 'ਚ ਸਾਬਕਾ ਸਰਪੰਚ ਦੇ ਘਰ 'ਤੇ ਚੱਲੀਆਂ ਗੋਲ਼ੀਆਂ, ਘਰ 'ਚ ਖੜ੍ਹੀ ਕਾਰ ਨੂੰ ਵੀ ਲਾਈ ਅੱਗ, ਜਾਣੋ ਕਿਉਂ ਹੋਇਆ ਵਿਵਾਦ ?

Punjab Result: ਗਿੱਦੜਬਾਹਾ 'ਚ ਵੜਿੰਗ ਦੇ ਹੱਥੋਂ ਆਪ ਨੇ ਖੋਹੀ ਝੰਡੀ ! ਡਿੰਪੀ ਢਿੱਲੋਂ ਨੇ ਸ਼ਾਨਦਰ ਜਿੱਤ ਕੀਤੀ ਦਰਜ, ਪੜ੍ਹੋ ਕਿੰਨੀਆਂ ਪਈਆਂ ਵੋਟਾਂ

Punjab Result: ਗਿੱਦੜਬਾਹਾ 'ਚ ਵੜਿੰਗ ਦੇ ਹੱਥੋਂ ਆਪ ਨੇ ਖੋਹੀ ਝੰਡੀ ! ਡਿੰਪੀ ਢਿੱਲੋਂ ਨੇ ਸ਼ਾਨਦਰ ਜਿੱਤ ਕੀਤੀ ਦਰਜ, ਪੜ੍ਹੋ ਕਿੰਨੀਆਂ ਪਈਆਂ ਵੋਟਾਂ

Punjab Election Result: ਵਰਕਰਾਂ ਦੀ ਲੱਗੀ ਹਾਅ ? ਕਾਂਗਰਸ ਦੇ ਮੁੜ ਜੜ੍ਹੀਂ ਬੈਠਾ ਪਰਿਵਾਰਵਾਦ ! ਆਪਣੇ ਘਰਦਿਆਂ ਨੂੰ ਨਹੀਂ ਜਿਤਾ ਸਕੇ ਸੰਸਦ ਮੈਂਬਰ

Punjab Election Result: ਵਰਕਰਾਂ ਦੀ ਲੱਗੀ ਹਾਅ ?  ਕਾਂਗਰਸ ਦੇ ਮੁੜ ਜੜ੍ਹੀਂ ਬੈਠਾ ਪਰਿਵਾਰਵਾਦ ! ਆਪਣੇ ਘਰਦਿਆਂ ਨੂੰ ਨਹੀਂ ਜਿਤਾ ਸਕੇ ਸੰਸਦ ਮੈਂਬਰ

ਪ੍ਰਮੁੱਖ ਖ਼ਬਰਾਂ

ਕਾਂਗਰਸ ਦੇ ਸਭ ਤੋਂ ਵੱਡੇ 'ਦੁਸ਼ਮਣ' ਬਣਦੇ ਜਾ ਰਹੇ ਨੇ ਰਾਹੁਲ ਗਾਂਧੀ ! ਜਨਤਾ ਕਿਉਂ ਨਹੀਂ ਦੇ ਰਹੀ ਸਾਥ ? ਜਾਣੋ ਅਹਿਮ ਸਵਾਲਾਂ ਦੇ ਜਵਾਬ

ਕਾਂਗਰਸ ਦੇ ਸਭ ਤੋਂ ਵੱਡੇ 'ਦੁਸ਼ਮਣ' ਬਣਦੇ ਜਾ ਰਹੇ ਨੇ ਰਾਹੁਲ ਗਾਂਧੀ ! ਜਨਤਾ ਕਿਉਂ ਨਹੀਂ ਦੇ ਰਹੀ ਸਾਥ ? ਜਾਣੋ ਅਹਿਮ ਸਵਾਲਾਂ ਦੇ ਜਵਾਬ

Punjab Election Result: ਪੰਜਾਬੀਆਂ ਨੇ ਕਰ ਦਿੱਤਾ ਸਾਫ਼ ! ਸੂਬੇ 'ਚ ਨਹੀਂ ਲੱਗਣਗੇ ਭਾਜਪਾ ਦਾ ਪੈਰ, ਚਾਰੇ ਸੀਟਾਂ ਤੋਂ ਮਿਲੀ ਸ਼ਰਮਨਾਕ ਹਾਰ, ਜਾਣੋ ਕਿੰਨੀਆਂ ਪਈਆਂ ਵੋਟਾਂ ?

Punjab Election Result: ਪੰਜਾਬੀਆਂ ਨੇ ਕਰ ਦਿੱਤਾ ਸਾਫ਼ ! ਸੂਬੇ 'ਚ ਨਹੀਂ ਲੱਗਣਗੇ ਭਾਜਪਾ ਦਾ ਪੈਰ, ਚਾਰੇ ਸੀਟਾਂ ਤੋਂ ਮਿਲੀ ਸ਼ਰਮਨਾਕ ਹਾਰ, ਜਾਣੋ ਕਿੰਨੀਆਂ ਪਈਆਂ ਵੋਟਾਂ ?

Barnala Results: ਬਾਗੀ ਬਾਠ ਨੇ ਵਿਗਾੜੀ ‘ਆਪ’ ਦੀ ਖੇਡ! ਢਹਿ ਗਿਆ ਮਜਬੂਤ ਗੜ੍ਹ?

Barnala Results: ਬਾਗੀ ਬਾਠ ਨੇ ਵਿਗਾੜੀ ‘ਆਪ’ ਦੀ ਖੇਡ! ਢਹਿ ਗਿਆ ਮਜਬੂਤ ਗੜ੍ਹ?

Punjab By Poll: ਗਿੱਦੜਬਾਹਾ ਵਾਲਿਆਂ ਨੇ ਨਹੀਂ ਦਿੱਤਾ ਸੁਖਰਾਜ ਸਿੰਘ ਦਾ ਸਾਥ, ਨੋਟਾਂ ਤੋਂ ਵੀ ਘੱਟ ਪਈਆਂ ਵੋਟਾਂ !

Punjab By Poll: ਗਿੱਦੜਬਾਹਾ ਵਾਲਿਆਂ ਨੇ ਨਹੀਂ ਦਿੱਤਾ ਸੁਖਰਾਜ ਸਿੰਘ ਦਾ ਸਾਥ, ਨੋਟਾਂ ਤੋਂ ਵੀ ਘੱਟ ਪਈਆਂ  ਵੋਟਾਂ !