ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਦਿੱਲੀ ਦੇ ਬਾਲਾ ਸਾਹਿਬ ਗੁਰਦੁਆਰਾ ਵਿੱਚ ਖੋਲ੍ਹੇ ਗਏ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ਼ ਐਂਡ ਰਿਸਰਚ ਕਿਡਨੀ ਡਾਇਲਿਸਿਸ ਹਸਪਤਾਲ ਦਾ ਉਦਘਾਟਨ ਹੋ ਗਿਆ ਹੈ।
 
ਦਿੱਲੀ ਕਮੇਟੀ ਦੇ ਜਰਨਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਇਹ ਆਪਣੇ ਆਪ ਵਿੱਚ ਪਹਿਲਾ ਐਸਾ ਹਸਪਤਾਲ ਹੈ ਜਿੱਥੇ ਕੋਈ ਕੈਸ਼ ਕਾਉਂਟਰ ਨਹੀਂ ਹੋਏਗਾ ਸਿਰਫ ਬਿਮਾਰ ਰੋਗੀਆਂ ਦੇ ਲਈ ਰਜਿਸਟ੍ਰੇਸ਼ਨ ਕਾਊਂਟਰ ਹੋਏਗਾ।ਮਰੀਜ ਤੋਂ ਇੱਕ ਪੈਸਾ ਨਹੀਂ ਲਿਆ ਜਾਏਗਾ। ਇਸ ਹਸਪਤਾਲ ਵਿੱਚ 50 ਬੈੱਡ ਤੇ 50 ਇਲੈਕਟ੍ਰਿਕ ਚੇਅਰ ਹਨ ਜੋ ਹਵਾਈ ਜਹਾਜ਼ ਦੀ ਬਿਜਨੈੱਸ ਕਲਾਸ ਵਿੱਚ ਵੀ ਮਿਲਦੀਆਂ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਇੱਥੇ ਲਗਾਈਆਂ ਗਈਆਂ ਸਾਰੀਆਂ ਮਸ਼ੀਨਾਂ ਤੇ ਸਾਜੋ ਸਮਾਨ ਜਰਮਨੀ ਤੋਂ ਆਇਆ ਹੈ।