ਕੋਰੋਨਾਵਾਇਰਸ ਦੇ ਚੱਲਦਿਆਂ Ola ਤੇ Uber ਨੇ ਲਿਆ ਵੱਡਾ ਫੈਸਲਾ, ਬੰਦ ਕੀਤੀਆਂ ਇਹ Rides
ਏਬੀਪੀ ਸਾਂਝਾ | 21 Mar 2020 11:21 AM (IST)
ਆਨਲਾਈਨ ਕੈਬ ਪ੍ਰਦਾਤਾ Ola ਅਤੇ Uber ਨੇ ਆਪਣੀ ਸੇਵਾ ਵਿੱਚ ਪੇਸ਼ ਕੀਤੀਆਂ ਜਾਂਦੀਆਂ ਸ਼ੇਅਰ ਰਾਈਡਾਂ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਹੈ।
ਨਵੀਂ ਦਿੱਲੀ: ਆਨਲਾਈਨ ਕੈਬ ਪ੍ਰਦਾਤਾ Ola ਅਤੇ Uber ਨੇ ਆਪਣੀ ਸੇਵਾ ਵਿੱਚ ਪੇਸ਼ ਕੀਤੀਆਂ ਜਾਂਦੀਆਂ ਸ਼ੇਅਰ ਰਾਈਡਾਂ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਹੈ। ਇਨ੍ਹਾਂ ਕੰਪਨੀਆਂ ਨੇ ਕੋਰਨਾਵਾਇਰਸ ਦੇ ਤੇਜ਼ੀ ਨਾਲ ਫੈਲਣ ਕਾਰਨ ਇਹ ਕਦਮ ਚੁੱਕਿਆ ਹੈ। ਹੁਣ ਤੱਕ, ਪੂਰੀ ਦੁਨੀਆ ਵਿੱਚ ਇਸ ਵਿਸ਼ਾਣੂ ਦੇ ਕਾਰਨ 10,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। Ola ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ, “ਕੋਵੀਡ -19 ਦੇ ਫੈਲਣ ਨੂੰ ਰੋਕਣ ਦੀਆਂ ਆਪਣੀਆਂ ਕੋਸ਼ਿਸ਼ਾਂ ਦੇ ਵਿਚਕਾਰ, ਅਸੀਂ ਹੋਰ ਜਾਣਕਾਰੀ ਆਉਣ ਤਕ‘Ola Share’ ਸ਼੍ਰੇਣੀ ਨੂੰ ਅਸਥਾਈ ਰੂਪ ਵਿੱਚ ਮੁਅੱਤਲ ਕਰ ਰਹੇ ਹਾਂ। ਉਧਰ Uber ਦੇ ਇੱਕ ਬੁਲਾਰੇ ਨੇ ਵੀ ਕਿਹਾ ਕਿ, "ਅਸੀਂ ਆਪਣੇ ਸ਼ਹਿਰਾਂ ਵਿੱਚ ਕੋਰੋਨਾਵਾਇਰਸ ਦੇ ਫੈਲਣ ਨੂੰ ਘੱਟ ਕਰਨ ਲਈ ਕੰਮ ਕਰ ਰਹੇ ਹਾਂ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਪੂਰੇ ਭਾਰਤ ਵਿੱਚ Uber Pool ਸੇਵਾ ਨੂੰ ਮੁਅੱਤਲ ਕਰ ਰਹੇ ਹਾਂ।" ਸ਼ੇਅਰ ਰਾਈਡਾਂ ਵਿੱਚ, ਉਪਭੋਗਤਾ ਹੋਰ ਸਵਾਰਾਂ ਦੇ ਨਾਲ ਰਾਇਡ ਤੇ ਜਾ ਸਕਦੇ ਹਨ ਅਤੇ ਇਹਨਾਂ ਸਵਾਰਾਂ ਦਾ ਕਿਰਾਇਆ ਆਮ ਤੌਰ 'ਤੇ ਇਕੱਲੇ ਸਵਾਰਾਂ ਨਾਲੋਂ ਘੱਟ ਹੁੰਦਾ ਹੈ।