ਮੰਡੀ: ਹਿਮਾਚਲ ਪ੍ਰਦੇਸ਼ ‘ਚ ਇਨ੍ਹੀਂ ਦਿਨੀਂ ਹੋ ਰਹੀ ਲਗਾਤਾਰ ਬਾਰਿਸ਼ ਨਾਲ ਨਦੀਆਂ-ਨਾਲਿਆਂ ‘ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ‘ਤੇ ਪਹੁੰਚ ਚੁੱਕਿਆ ਹੈ। ਸੂਬੇ ਦੇ ਜ਼ਿਲ੍ਹੇ ਮੰਡੀ ‘ਚ ਭਾਰੀ ਮੀਂਹ ਨਾਲ ਬਿਆਸ ਨਦੀ ਦਾ ਪਾਣੀ ਕਾਫੀ ਵਧ ਗਿਆ ਹੈ ਜਿਸ ਨੂੰ ਦੇਖਦੇ ਹੋਏ ਪ੍ਰਸਾਸ਼ਨ ਦੇ ਅਧਿਕਾਰੀ ਰਿਗਵੇਸ ਠਾਕੁਰ ਨੇ ਲੋਕਾਂ ਨੂੰ ਬਿਆਸ ਨਦੀ ਕੋਲ ਨਾ ਜਾਣ ਦੀ ਹਿਦਾਇਤ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੱਥਰ ਅਤੇ ਪਹਾੜਾਂ ਦੇ ਡਿੱਗਣ ਤੋਂ ਹੋਣ ਵਾਲੀ ਦੁਰਘਟਨਾਵਾਂ ਤੋਂ ਵੀ ਬਚਾਅ ਦੇ ਲਈ ਚੌਕਸ ਰਹਿਣ ਨੂੰ ਕਿਹਾ ਹੈ।
ਦੂਜੇ ਪਾਸੇ ਸਤਲੁਜ ਨਦੀ ਦਾ ਪਾਣੀ ਵੀ ਖ਼ਤਰੇ ਦੇ ਨਿਸ਼ਾਨ ਤਕ ਆ ਗਿਆ ਹੈ। ਕਿੰਨੌਰ ਜ਼ਿਲ੍ਹੇ ‘ਚ ਭਾਰੀ ਮੀਂਹ ਅਤੇ ਬੱਦਲ ਫੱਟਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਜ਼ਿਲ੍ਹੇ ‘ਚ ਪਿਛੱਲੇ ਦੋ ਦਿਨਾਂ ‘ਚ ਤਿੰਨ ਥਾਂਵਾਂ ‘ਤੇ ਬੱਦਲ ਫੱਟਣ ਦੀ ਘਟਨਾਵਾਂ ਹੋਈਆਂ ਹਨ।
ਜ਼ਿਲ੍ਹੇ ਦੇ ਤਿਬਲਿੰਗ ‘ਚ ਬੱਦਲ ਫੱਟਣ ਨਾਲ ਹੜ੍ਹ ਨਾਲ ਲਿੰਕ ਰੋਡ ‘ਤੇ ਬਣਿਆ ਪੁਲ ਵਹਿ ਗਿਆ। ਰਿੱਬਾਮ, ਸਿਪਲੋ, ਰੁਨੰਗ ‘ਚ ਐਨਐਚ ਬੰਦ ਹਨ। ਕਈ ਥਾਂਵਾਂ ‘ਤੇ ਸੇਬ ਦੇ ਬਾਗਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਬੱਦਲ ਫੱਟਣ ਦੀ ਘਟਨਾਵਾਂ ਨੂੰ ਦੇਖਦੇ ਹੋਏ ਪ੍ਰਸਾਸ਼ਨ ਨੇ ਲੋਕਾਂ ਨੂੰ ਸਤਲੁਜ ਨਦੀ ਕੰਢੇ ਜਾਣ ਤੋਂ ਸਖ਼ਤ ਮਨਾ ਕੀਤਾ ਹੈ।
ਖ਼ਤਰਨਾਕ ਹੋਏ ਦਰਿਆ ਬਿਆਸ ਤੇ ਸਤਲੁਜ, ਪ੍ਰਸ਼ਾਸਨ ਵੱਲੋਂ ਅਲਰਟ ਜਾਰੀ
ਏਬੀਪੀ ਸਾਂਝਾ
Updated at:
09 Aug 2019 03:31 PM (IST)
ਹਿਮਾਚਲ ਪ੍ਰਦੇਸ਼ ‘ਚ ਇਨ੍ਹੀਂ ਦਿਨੀਂ ਹੋ ਰਹੀ ਲਗਾਤਾਰ ਬਾਰਿਸ਼ ਨਾਲ ਨਦੀਆਂ-ਨਾਲਿਆਂ ‘ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ‘ਤੇ ਪਹੁੰਚ ਚੁੱਕਿਆ ਹੈ। ਸੂਬੇ ਦੇ ਜ਼ਿਲ੍ਹੇ ਮੰਡੀ ‘ਚ ਭਾਰੀ ਮੀਂਹ ਨਾਲ ਬਿਆਸ ਨਦੀ ਦਾ ਪਾਣੀ ਕਾਫੀ ਵਧ ਗਿਆ ਹੈ ਜਿਸ ਨੂੰ ਦੇਖਦੇ ਹੋਏ ਪ੍ਰਸਾਸ਼ਨ ਨੇ ਲੋਕਾਂ ਨੂੰ ਹਿਦਾਇਤਾਂ ਦਿੱਤੀ ਹੈ।
- - - - - - - - - Advertisement - - - - - - - - -