ਨਵੀਂ ਦਿੱਲੀ: ਹਿਮਾਲਿਆ ਖੇਤਰ ਨੂੰ ਉੱਚ ਭੂਚਾਲ ਗਤੀਵਿਧੀਆਂ ਲਈ ਮੰਨਿਆ ਜਾਂਦਾ ਹੈ। ਇੱਥੇ ਭੂਚਾਲ ਦੇ ਹਲਕੇ ਝਟਕੇ ਆਉਣਾ ਆਮ ਗੱਲ ਹੈ। ਲੱਦਾਖ 'ਚ ਬੀਤੀ ਰਾਤ 3.7 ਤੀਬਰਤਾ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਰਾਤ ਕਰੀਬ ਦੋ ਵੱਜ ਕੇ 14 ਮਿੰਟ 'ਤੇ ਆਏ। ਉੱਥੇ ਹੀ ਭੂਚਾਲ ਨਾਲ ਕਿਸੇ ਤਰ੍ਹਾਂ ਦੀ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।


ਨੈਸ਼ਨਲ ਸੈਂਟਰ ਫਾਰ ਸੀਸਮੌਲੌਜੀ ਦੀ ਰਿਪੋਰਟ ਮੁਤਾਬਕ ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਦੱਸਿਆ ਜਾ ਰਿਹਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਭੂਚਾਲ ਬੀਤੇ 48 ਘੰਟਿਆਂ 'ਚ ਮਹਿਸੂਸ ਕੀਤਾ ਗਿਆ ਤੀਜਾ ਝਟਕਾ ਸੀ। ਨੈਸ਼ਨਲ ਸੈਂਟਰ ਫਾਰ ਸੀਸਮੌਲੌਜੀ ਵੱਲੋਂ ਸੋਸ਼ਲ ਮੀਡੀਆ 'ਤੇ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ।


ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.7 ਰਹੀ। ਇਸ ਦੇ ਨਾਲ ਹੀ ਇਹ ਭੂਚਾਲ 26 ਸਤੰਬਰ ਦੀ ਸਵੇਰ ਦੋ ਵੱਜ ਕੇ 14 ਮਿੰਟ 'ਤੇ ਮਹਿਸੂਸ ਕੀਤੇ ਗਏ। ਇਸ ਤੋਂ ਪਹਿਲਾਂ ਵੀ ਬੀਤੇ ਸ਼ੁੱਕਰਵਾਰ 25 ਸਤੰਬਰ ਨੂੰ ਲੱਦਾਖ 'ਚ 5.4 ਤੀਬਰਤਾ ਅਤੇ 3.6 ਤੀਬਰਤਾ ਵਾਲੇ ਦੋ ਭੂਚਾਲ ਮਹਿਸੂਸ ਕੀਤੇ ਗਏ ਸਨ। ਇਨ੍ਹਾਂ 'ਚ ਕਿਸੇ ਵੀ ਜਾਨ ਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ।


ਇਮਰਾਨ ਖਾਨ ਨੇ ਯੂਐਨ 'ਚ ਭਾਰਤ ਖਿਲਾਫ ਉਗਲਿਆ ਜ਼ਹਿਰ, ਕੂਟਨੀਤਿਕ ਲਿਹਾਜ਼ ਤੇ ਮਰਿਆਦਾ ਦੀਆਂ ਉਡਾਈਆਂ ਧੱਜੀਆਂ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ