ਨਵੀਂ ਦਿੱਲੀ: ਅਰਥਸ਼ਾਸ਼ਤਰੀ ਤੇ ਕਾਲਮਨਿਸਟ ਸੁਰਜੀਤ ਭੱਲਾ ਨੇ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਇਸ ਕੌਂਸਲ ਵਿੱਚ ਕੁਝ ਸਮੇਂ ਲਈ ਮੈਂਬਰ ਬਣੇ ਸੀ। ਭੱਲਾ ਨੇ ਮੰਗਲਵਾਰ ਨੂੰ ਟਵਿਟਰ ਰਾਹੀਂ ਆਪਣੇ ਅਸਤੀਫੇ ਦੀ ਜਾਣਕਾਰੀ ਦਿੱਤੀ। ਇਸ ਮੁਤਾਬਕ ਭੱਲਾ ਨੇ 1 ਦਸੰਬਰ ਨੂੰ ਹੀ ਅਸਤੀਫਾ ਦੇ ਦਿੱਤਾ ਸੀ, ਪਰ ਉਨ੍ਹਾਂ ਨੇ ਅਸਤੀਫੇ ਦੀ ਅਸਲ ਵਜ੍ਹਾ ਨਹੀਂ ਦੱਸੀ।


ਨੀਤੀ ਕਮਿਸ਼ਨ ਦੇ ਮੈਂਬਰ ਬਿਬੇਕ ਦੇਬਰਾਏ ਈਏਸੀ-ਪੀਐਮ ਦੇ ਮੈਂਬਰ ਹਨ। ਇਸ ‘ਚ ਅਰਥਸ਼ਾਸ਼ਤਰੀ ਰਥਿਨ ਰਾਏ, ਆਸ਼ਿਮਾ ਗੋਇਲ ਤੇ ਸ਼ਮਿਕਾ ਰਵੀ ਕੁਝ ਸਮੇਂ ਲਈ ਨਿਯੁਕਤ ਮੈਂਬਰਾਂ ‘ਚ ਸ਼ਾਮਲ ਹਨ।