ED Arrests Supertech Owner: ਕੇਂਦਰੀ ਜਾਂਚ ਏਜੰਸੀ ਈਡੀ (ED) ਨੇ ਰੀਅਲ ਅਸਟੇਟ ਡਿਵੈਲਪਰ ਸੁਪਰਟੈਕ ਦੇ ਚੇਅਰਮੈਨ ਆਰ ਕੇ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਆਰਕੇ ਅਰੋੜਾ ਨੂੰ ਪੀਐਮਐਲਏ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮੰਗਲਵਾਰ (27 ਜੂਨ) ਨੂੰ ਈਡੀ ਨੇ ਆਰਕੇ ਅਰੋੜਾ ਨੂੰ ਸੰਮਨ ਜਾਰੀ ਕਰਕੇ ਪੁੱਛਗਿੱਛ ਲਈ ਬੁਲਾਇਆ ਸੀ।


ਇਹ ਵੀ ਪੜ੍ਹੋ: ਸਾਬਕਾ ਮੰਤਰੀ ਬਲਬੀਰ ਸਿੱਧੂ ਤੋਂ ਵਿਜੀਲੈਂਸ ਨੇ ਤੀਜੀ ਵਾਰ ਕੀਤੀ ਪੁੱਛਗਿੱਛ, ਜਾਇਦਾਦ ਸਬੰਧੀ ਪੁੱਛੇ ਗਏ 50 ਸਵਾਲ


ਖਰੀਦਦਾਰਾਂ ਨਾਲ ਧੋਖਾਧੜੀ ਦੇ ਮਾਮਲੇ ਪਹਿਲਾਂ ਹੀ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਥਾਣਿਆਂ 'ਚ ਸੁਪਰਟੈਕ ਆਫ ਕੰਪਨੀਜ਼ ਅਤੇ ਇਸ ਦੇ ਡਾਇਰੈਕਟਰਾਂ ਖਿਲਾਫ ਦਰਜ ਹਨ। ਜਿਸ ਤੋਂ ਬਾਅਦ ਈਡੀ ਨੇ ਪੀਐਮਐਲਏ ਤਹਿਤ ਜਾਂਚ ਸ਼ੁਰੂ ਕੀਤੀ। ਜਾਂਚ 'ਚ ਪਤਾ ਲੱਗਾ ਕਿ ਫਲੈਟਾਂ ਦੇ ਨਾਂ 'ਤੇ ਖਰੀਦਦਾਰਾਂ ਤੋਂ ਵੱਡੀ ਰਕਮ ਲਈ ਗਈ ਸੀ।



ਸੁਪਰਟੈਕ 'ਤੇ ਇਹ ਦੋਸ਼ ਹਨ


ਉਨ੍ਹਾਂ ਨੂੰ ਸਮੇਂ ਸਿਰ ਕਬਜ਼ਾ ਨਹੀਂ ਦਿੱਤਾ ਗਿਆ, ਨਾਲ ਹੀ ਪ੍ਰਾਜੈਕਟ ਦੇ ਨਾਂ ’ਤੇ ਬੈਂਕਾਂ ਤੋਂ ਲਏ ਕਰਜ਼ੇ ਵੀ ਨਿਯਮਾਂ ਦੇ ਉਲਟ ਵਰਤੇ ਗਏ। ਜਦੋਂ ਅੱਜ ਦੀ ਜਾਂਚ ਵਿੱਚ ਈਡੀ ਦੀ ਤਸੱਲੀ ਨਾ ਹੋਈ ਤਾਂ ਆਰਕੇ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਆਰ ਕੇ ਅਰੋੜਾ ਬਿਲਡਰਾਂ ਦੀ ਸੰਸਥਾ ਨੈਸ਼ਨਲ ਰੀਅਲ ਅਸਟੇਟ ਡਿਵੈਲਪਮੈਂਟ ਕੌਂਸਲ (ਨੇਰਡਕੋ) ਦੇ ਚੇਅਰਮੈਨ ਵੀ ਹਨ।

 



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।