Tamil Nadu: ਤਾਮਿਲਨਾਡੂ ਦੇ ਡਿੰਡੀਗੁਲ ਵਿੱਚ ਇੱਕ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਇੱਕ ਅਧਿਕਾਰੀ ਨੂੰ ਇੱਕ ਡਾਕਟਰ ਤੋਂ 20 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਨਿਊਜ਼ ਏਜੰਸੀ ਏਐਨਆਈ ਨੇ ਸ਼ੁੱਕਰਵਾਰ (1 ਦਸੰਬਰ) ਨੂੰ ਸਥਾਨਕ ਪੁਲਿਸ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ।
ਦੋਸ਼ੀ ਈਡੀ ਅਧਿਕਾਰੀ ਦਾ ਨਾਂ ਅੰਕਿਤ ਤਿਵਾਰੀ ਦੱਸਿਆ ਗਿਆ ਹੈ। ਦੋਸ਼ ਹੈ ਕਿ ਅੰਕਿਤ ਤਿਵਾਰੀ ਆਪਣੀ ਈਡੀ ਅਧਿਕਾਰੀਆਂ ਦੀ ਟੀਮ ਨਾਲ ਮਿਲ ਕੇ ਕਈ ਲੋਕਾਂ ਨੂੰ ਡਰਾ ਧਮਕਾ ਰਿਹਾ ਸੀ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ 'ਚ ਆਪਣਾ ਕੇਸ ਬੰਦ ਕਰਵਾਉਣ ਦੇ ਨਾਂ 'ਤੇ ਰਿਸ਼ਵਤ ਲੈ ਰਿਹਾ ਸੀ।
ਸਥਾਨਕ ਪੁਲਿਸ ਦੇ ਅਨੁਸਾਰ, ਡੀਵੀਏਸੀ (ਡਾਇਰੈਕਟੋਰੇਟ ਆਫ਼ ਵਿਜੀਲੈਂਸ ਐਂਡ ਐਂਟੀ ਕੁਰੱਪਸ਼ਨ) ਦੇ ਅਧਿਕਾਰੀਆਂ ਨੇ ਤਿਵਾੜੀ ਨੂੰ ਡਿੰਡੀਗੁਲ ਵਿੱਚ 20 ਲੱਖ ਰੁਪਏ ਦੀ ਨਕਦੀ ਸਮੇਤ ਫੜਿਆ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਡੀਵੀਏਸੀ ਨੇ ਮਦੁਰਾਈ ਵਿੱਚ ਈਡੀ ਦਫ਼ਤਰ ਦੀ ਵੀ ਤਲਾਸ਼ੀ ਲਈ ਹੈ।
ਇਹ ਵੀ ਪੜ੍ਹੋ: Mizoram Election Result: ਮਿਜ਼ੋਰਮ ਵਿਧਾਨ ਸਭਾ ਚੋਣ ਨਤੀਜਿਆਂ ਦੀ ਬਦਲੀ ਤਰੀਕ, ਚੋਣ ਕਮਿਸ਼ਨ ਨੇ ਦੱਸੀ ਵਜ੍ਹਾ