ਚੰਡੀਗੜ੍ਹ: ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁਖ਼ ਅੱਬਦੁਲਾ ਤੋਂ ਈਡੀ ਨੇ ਚੰਡੀਗੜ੍ਹ 'ਚ ਛੇ ਘੰਟੇ ਪੁੱਛਗਿੱਛ ਕੀਤੀ ਹੈ। ਫਾਰੁਖ਼ ਤੋਂ ਜੰਮੂ-ਕਸ਼ਮੀਰ ਕ੍ਰਿਕਟ ਐਸੋਸ਼ਿਏਸ਼ਨ ਘੁਟਾਲੇ ਬਾਰੇ ਪੁੱਛਗਿੱਛ ਕੀਤੀ ਗਈ ਹੈ। ਜਦਕਿ ਸੀਬੀਆਈ ਨੇ ਫਾਰੁਖ਼ ਖਿਲਾਫ ਘੁਟਾਲੇ 'ਚ ਚਾਰਜਸ਼ੀਟ ਦਾਇਰ ਕੀਤੀ ਹੈ ਜਿਸ ਤੋਂ ਬਾਅਦ ਈਡੀ ਨੇ ਆਪਣੀ ਜਾਂਚ ਸ਼ੁਰੂ ਕੀਤੀ। ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁਖ਼ ਅਬੱਦੁਲ੍ਹਾ ਤੋਂ ਈਡੀ ਪੁੱਛਗਿੱਛ ਕਰ ਰਹੀ ਹੈ। ਉਨ੍ਹਾਂ ਤੋਂ ਇਹ ਪੁੱਛਗਿੱਛ ਚੰਡੀਗੜ੍ਹ ‘ਚ ਕੀਤੀ ਗਈ। ਫਾਰੁਖ਼ ‘ਤੇ ਇਲਜ਼ਾਮ ਹੈ ਕਿ ਬੀਸੀਸੀਆਈ ਨੇ 2002 ਤੋਂ 2011 ‘ਚ ਸੂਬੇ ਨੂੰ ਕ੍ਰਿਕਟ ਸੁਵਿਧਾਵਾਂ ਦੇ ਵਿਕਾਸ ਲਈ 112 ਕਰੋੜ ਰੁਪਏ ਦਿੱਤੇ ਸੀ ਪਰ ਇਨ੍ਹਾਂ ‘ਚ 43.69 ਕਰੋੜ ਰੁਪਏ ਦਾ ਗਬਨ ਕਰਨ ਦਾ ਇਲਜ਼ਾਮ ਲਾਇਆ ਗਿਆ ਹੈ। ਸੀਬੀਆਈ ਨੇ ਫਾਰੁਖ਼ ਖਿਲਾਫ ਸ਼ਿਕਾਇਤ ਕੋਰਟ ‘ਚ ਦਾਖਲ ਕੀਤੀ ਹੋਈ ਹੈ।