ED ਵਲੋਂ ਰੀਆ ਚਕ੍ਰਵਰਤੀ ਤੋਂ ਪੁੱਛਗਿੱਛ ਪਿਛਲੇ 6 ਘੰਟਿਆਂ ਤੋਂ ਜਾਰੀ
ਏਬੀਪੀ ਸਾਂਝਾ | 07 Aug 2020 06:48 PM (IST)
ਸੁਸ਼ਾਂਤ ਸਿੰਘ ਮਾਮਲੇ 'ਚ ਰੀਆ ਚਕ੍ਰਵਰਤੀ ਤੋਂ ਪੁਛ ਗਿੱਛ ਦਾ ਮਾਮਲਾ ਜਾਰੀ ਹੈ।ED ਦੀ ਟੀਮ ਕਰੀਬ 6 ਘੰਟੇ ਤੋਂ ਉਸ ਕੋਲੋਂ ਪੁਛਗਿੱਛ ਕਰ ਰਹੀ ਹੈ।
ਨਵੀਂ ਦਿੱਲੀ: ਸੁਸ਼ਾਂਤ ਸਿੰਘ ਮਾਮਲੇ 'ਚ ਰੀਆ ਚਕ੍ਰਵਰਤੀ ਤੋਂ ਪੁਛ ਗਿੱਛ ਦਾ ਮਾਮਲਾ ਜਾਰੀ ਹੈ।ED ਦੀ ਟੀਮ ਕਰੀਬ 6 ਘੰਟੇ ਤੋਂ ਉਸ ਕੋਲੋਂ ਪੁਛਗਿੱਛ ਕਰ ਰਹੀ ਹੈ।ED ਰਿਆ ਤੋਂ ਸੁਸ਼ਾਂਤ ਸਿੰਘ ਮਾਮਲੇ 'ਚ ਲੈਣ ਦੇਣ ਨੂੰ ਲੈ ਕੇ ਪੁਛਗਿੱਛ ਕਰ ਰਹੀ ਹੈ। ਇਸ ਦੌਰਾਨ ਰੀਆ ਚਕ੍ਰਵਰਤੀ ਕੁਝ ਸਵਾਲਾਂ ਦਾ ਜਵਾਬ ਨਹੀਂ ਦੇ ਪਾਈ।ਉਸਨੇ ED ਵਲੋਂ ਪੁਛੇ ਕਈ ਸਵਾਲਾਂ ਦੇ ਜਵਾਬ 'ਚ ਕਿਹਾ ਕਿ ਮੈਨੂੰ ਯਾਦ ਨਹੀਂ।ਅਦਾਕਾਰਾ ਤੋਂ ਪਿਛਲੇ ਪੰਜ ਘੰਟੇ ਤੋਂ ਲਗਾਤਾਰ ਪੁਛਗਿੱਛ ਕੀਤੀ ਜਾ ਰਹੀ ਹੈ। ਰੀਆ ਚਕ੍ਰਵਰਤੀ ਖਿਲਾਫ ਕੱਲ ਦੇਰ ਰਾਤ ਸੀਬੀਆਈ ਨੇ ਵੀ FIR ਦਰਜ ਕਰ ਲਈ ਹੈ।ਇਸ ਮਾਮਲੇ 'ਚ ਲੰਬੇ ਸਮੇਂ ਤੋਂ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਸੀ।