National Herald Case: ਕਾਂਗਰਸੀ ਆਗੂ ਰਾਹੁਲ ਗਾਂਧੀ ਤੋਂ ਈਡੀ ਯਾਨਿ ਐਨਫ਼ੋਰਸਮੈਂਟ ਡਾਇਰੈਕਟੋਰੇਟ ਨੇ 3 ਦਿਨ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਹੁਣ ਈਡੀ ਨੇ ਰਾਹੁਲ ਤੋਂ ਅਗਲੀ ਪੁੱਛਗਿੱਛ ਲਈ ਸਵਾਲਾਂ ਦਾ ਪੁਲਿੰਦਾ ਤਿਆਰ ਕਰ ਲਿਆ ਹੈ। ਜਿਸ ਤੋਂ ਬਾਅਦ ਇੰਜ ਲੱਗ ਰਿਹਾ ਹੈ ਕਿ ਰਾਹੁਲ ਗਾਂਧੀ ਦੀਆਂ ਮੁਸ਼ਕਿਲਾਂ ਹਾਲੇ ਖ਼ਤਮ ਹੋਣ ਵਾਲੀਆਂ ਨਹੀਂ ਹਨ।
ਈਡੀ ਨੇ ਰਾਹੁਲ `ਤੇ ਕੱਸਿਆ ਸ਼ਿਕੰਜਾ
3 ਦਿਨਾਂ ਦੀ ਪੁੱਛਗਿੱਛ ਤੋਂ ਬਾਅਦ ਈਡੀ ਨੇ ਰਾਹੁਲ ਗਾਂਧੀ ;ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿਤਾ ਹੈ। 3 ਦਿਨ ਹੋਈ ਪੁੱਛਗਿੱਛ `ਚ ਰਾਹੁਲ ਖੁਦ ਆਪਣੇ ਹੀ ਆਗੂਆਂ ਦੀ ਭੂਮਿਕਾ ਦੱਸਣ `ਚ ਲੱਗੇ ਰਹੇ। ਇਸ ਦੇ ਨਾਲ ਹੀ ਉਹ ਈਡੀ ਦੇ ਤਕਨੀਕੀ ਸਵਾਲਾ ਤੋਂ ਬਚਦੇ ਵੀ ਨਜ਼ਰ ਆ ਰਹੇ ਹਨ। ਇਸ ਪੁੱਛਗਿੱਛ ਤੋਂ ਬਾਅਦ ਈਡੀ ਕੁੱਝ ਹੋਰ ਵੱਡੇ ਲੋਕਾਂ ਨੂੰ ਪੁੱਛਗਿੱਛ ਦਾ ਨੋਟਿਸ ਜਾਰੀ ਕਰ ਸਕਦੀ ਹੈ।
ਕਾਬਿਲੇਗ਼ੌਰ ਹੈ ਕਿ ਯੰਗ ਇੰਡੀਅਨ ਮਾਮਲੇ `ਚ ਈਡੀ ਨੇ ਰਾਹੁਲ ਗਾਂਧੀ ਤੋਂ 3 ਦਿਨਾਂ ਤੱਕ ਲਗਭਗ 30 ਘੰਟੇ ਤੋਂ ਵੀ ਜ਼ਿਆਦਾ ਸਮੇਂ ਲਈ ਪੁੱਛਗਿੱਛ ਕੀਤੀ। ਇਸ ਪੁੱਛਗਿੱਛ ਦੌਰਾਨ ਰਾਹੁਲ ਗਾਂਧੀ ਤੋਂ ਉਨ੍ਹਾਂ ਦੇ ਬੈਂਕ ਖਾਤਿਆਂ ਤੇ ਵਿਦੇਸ਼ੀ ਪ੍ਰਾਪਰਟੀਆਂ ਤੋਂ ਲੈਕੇ ਯੰਗ ਇੰਡੀਅਨ ਤੇ ਐਸੀਸੀਏਟ ਜਰਨਲ ਲਿਮਿਟੇਡ ਨੂੰ ਮਿਲਣ ਵਾਲੇ ਲੋਨ ਬਾਰੇ ਪੁੱਛਗਿੱਛ ਕੀਤੀ ਗਈ।
ਤਕਨੀਕੀ ਸਵਾਲਾਂ ਦੇ ਜਵਾਬ `ਤੇ ਰਾਹੁਲ ਨੇ ਸਾਧੀ ਚੁੱਪੀ
ਸੂਤਰਾਂ ਦੇ ਮੁਤਾਬਕ ਰਾਹੁਲ ਗਾਂਧੀ ਨੇ ਪੁੱਛਗਿੱਛ ਦੌਰਾਨ ਪੁੱਛੇ ਗਏ ਸਵਾਲਾਂ ਦੇ ਜਵਾਬ `ਚ ਪੂਰੀ ਸਫ਼ਾਈ ਦਿਤੀ। ਉਨ੍ਹਾਂ ਨੇ ਕਿਹਾ ਕਿ ਯੰਗ ਇੰਡੀਅਨ ਕੰਪਨੀ ਕੋਈ ਪ੍ਰਾਫ਼ਿਟ ਕੰਪਨੀ ਨਹੀਂ ਹੈ ਅਤੇ ਨਾ ਹੀ ਇਸ ਕੰਪਨੀ ਤੋਂ ਕੋਈ ਨਿਰਦੇਸ਼ਕ ਨਿੱਜੀ ਤੌਰ ;ਤੇ ਲਾਭ ਲੈ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਖਾਤਿਆਂ ਤੋਂ ਲੈਣਦੇਣ ਸਬੰਧੀ ਜਾਣਕਾਰੀ ਕਾਂਗਰਸ ਦੇ ਸਾਬਕਾ ਦਿੱਗਜ ਨੇਤਾ ਮੋਤੀਲਾਲ ਵੋਰਾ ਰੱਖਦੇ ਸਨ। ਸੂਤਰਾਂ ਦਾ ਇਹ ਵੀ ਦਾਅਵਾ ਹੈ ਕਿ ਕਈ ਤਕਨੀਕੀ ਸਵਾਲਾਂ ਦੇ ਜਵਾਬ `ਚ ਰਾਹੁਲ ਗਾਂਧੀ ਨੇ ਚੁੱਪੀ ਸਾਧੇ ਰੱਖੀ ਅਤੇ ਇਹ ਕਹਿ ਕੇ ਸਵਾਲ ਟਾਲਣ ਦੀ ਕੋਸ਼ਿਸ਼ ਕੀਤੀ ਕਿ ਉਹ ਇਸ ਬਾਰੇ ਆਪਣੇ ਸੀਏ ਨੂੰ ਪੁੱਛ ਕੇ ਦੱਸਣਗੇ।
ਦੱਸ ਦਈਏ ਕਿ ਤਿੰਨ ਦਿਨਾਂ ਦੀ ਪੁੱਛਗਿੱਛ ਦੌਰਾਨ ਰਾਹੁਲ ਗਾਂਧੀ ਨੇ ਜੋ ਜਵਾਬ ਦਿਤੇ ਹਨ। ਉਨ੍ਹਾਂ ਦਾ ਮੁੱਲਾਂਕਣ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਉਨ੍ਹਾਂ ਤੋਂ ਹੋਣ ਵਾਲੀ ਪੁੱਛਗਿੱਛ ਨਾਲ ਸਬੰਧਤ ਸਵਾਲਾਂ ਦਾ ਪੁਲਿੰਦਾ ਤਿਆਰ ਕੀਤਾ ਜਾ ਰਿਹਾ ਹੈ।