ਭੁਪਾਲ: ਮੱਧ ਪ੍ਰਦੇਸ਼ ਦੇ ਇੱਕ ਥਾਣੇ ਵਿੱਚ ਖੜ੍ਹੇ ਅਰਧ ਨਗਨ ਵਿਅਕਤੀਆਂ ਦੇ ਇੱਕ ਸਮੂਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਇਸ ਵਿੱਚ ਇੱਕ ਸਥਾਨਕ ਯੂਟਿਊਬ ਪੱਤਰਕਾਰ ਕਨਿਸ਼ਕ ਤਿਵਾਰੀ ਨੂੰ ਵੀ ਦੇਖਿਆ ਜਾ ਸਕਦਾ ਹੈ। ਤਿਵਾੜੀ ਅਨੁਸਾਰ ਜਦੋਂ ਉਹ ਥੀਏਟਰ ਕਲਾਕਾਰ ਨੀਰਜ ਕੁੰਦਰ ਬਾਰੇ ਪੁੱਛ-ਗਿੱਛ ਕਰਨ ਲਈ ਥਾਣੇ ਗਿਆ ਤਾਂ ਉਸ ਨੂੰ ਹੋਰਨਾਂ ਨਾਲ ਗ੍ਰਿਫਤਾਰ ਕੀਤਾ ਗਿਆ। ਨੀਰਜ ਕੁੰਦਰ ਨੂੰ ਭਾਜਪਾ ਵਿਧਾਇਕ ਤੇ ਉਸ ਦੇ ਬੇਟੇ ਵਿਰੁੱਧ ਅਪਸ਼ਬਦ ਵਰਤਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।



ਕੀ ਹੈ ਪੂਰਾ ਮਾਮਲਾ
ਇਹ ਮਾਮਲਾ ਨੀਰਜ ਨਾਂ ਦੇ ਥੀਏਟਰ ਕਲਾਕਾਰ ਨਾਲ ਸਬੰਧਤ ਹੈ। ਜਿਸ ਨੇ ਫੇਸਬੁੱਕ 'ਤੇ ਵਿਧਾਇਕ ਕੇਦਾਰਨਾਥ ਸ਼ੁਕਲਾ ਖਿਲਾਫ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਨੀਰਜ ਨੂੰ ਜੇਲ੍ਹ ਭੇਜ ਦਿੱਤਾ। ਜਦੋਂ ਸਿੱਧੀ ਦੇ ਕੁਝ ਪੱਤਰਕਾਰ ਨੀਰਜ ਦੇ ਸਮਰਥਨ 'ਚ ਥਾਣੇ ਪਹੁੰਚੇ ਤਾਂ ਦੋਸ਼ ਹੈ ਕਿ ਪੁਲਿਸ ਨੇ ਪੱਤਰਕਾਰਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।

ਪੁਲਿਸ ਨੇ ਉਨ੍ਹਾਂ ਦੇ ਕੱਪੜੇ ਉਤਾਰ ਕੇ ਫੋਟੋਆਂ ਖਿੱਚੀਆਂ ਤੇ ਇਨ੍ਹਾਂ ਤਸਵੀਰਾਂ ਨੂੰ ਵਾਇਰਲ ਕਰ ਦਿੱਤਾ। ਪੁਲਿਸ ਦੇ ਇਸ ਕਾਰੇ ਦੀ ਹਰ ਪਾਸੇ ਨਿਖੇਧੀ ਹੋ ਰਹੀ ਹੈ ਪਰ ਪੁਲਿਸ ਇਸ ਨੂੰ ਜਾਇਜ਼ ਦੱਸ ਰਹੀ ਹੈ। ਉਧਰ, ਥਾਣਾ ਸਿੱਧੀਆਂ ਦੇ ਐਸਪੀ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦਾ ਭਰੋਸਾ ਦਿੱਤਾ ਹੈ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

 
ਐਕਸ਼ਨ 'ਚ ਆਏ CM
ਜਦੋਂ ਮਾਮਲਾ ਭਖ ਗਿਆ ਤਾਂ ਸੀਐਮ ਸ਼ਿਵਰਾਜ ਸਿੰਘ ਚੌਹਾਨ ਨੇ ਪੁਲਿਸ ਹੈੱਡਕੁਆਰਟਰ ਤੋਂ ਪੂਰੇ ਮਾਮਲੇ ਦੀ ਰਿਪੋਰਟ ਮੰਗੀ। ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਪੱਤਰਕਾਰਾਂ ਨਾਲ ਬਦਸਲੂਕੀ ਲਈ ਜ਼ਿੰਮੇਵਾਰ ਥਾਣਾ ਇੰਚਾਰਜ ਮਨੋਜ ਸੋਨੀ ਤੇ ਸਬ-ਇੰਸਪੈਕਟਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।


 


ਇਹ ਵੀ ਪੜ੍ਹੋ :ਨਿੰਬੂ ਪਾਣੀ ਵੀ ਹੋਇਆ ਮਹਿੰਗਾ ! ਇਸ ਸ਼ਹਿਰ 'ਚ 400 ਰੁਪਏ ਪ੍ਰਤੀ ਕਿਲੋ ਵਿਕ ਰਿਹੈ ਨਿੰਬੂ