24-year-old Suresh Bhinchar ran for 350 km to reach Delhi, urging government to resume the army recruitment


Suresh Bhinchar ran for 350 km to reach Delhi: ਫੌਜ ਵਿੱਚ ਭਰਤੀ ਹੋਣ ਦਾ ਸੁਪਨਾ ਹਰ ਨੌਜਵਾਨ ਵਿੱਚ ਹੁੰਦਾ ਹੈ। ਖਾਸ ਕਰਕੇ, ਪੇਂਡੂ ਖੇਤਰਾਂ ਦੇ ਨੌਜਵਾਨ ਤਾਂ ਇਸੇ ਸੁਪਨੇ ਨੂੰ ਵੇਖ ਕੇ ਵੱਡੇ ਹੁੰਦੇ ਹਨ ਤੇ ਇਸ ਸੁਪਨੇ ਨੂੰ ਜਿਉਂਣ ਲਈ ਅਸਲ ਜ਼ਿੰਦਗੀ 'ਚ ਪਹਿਲੇ ਦਿਨ ਤੋਂ ਖੂਬ ਮਿਹਨਤ ਕਰਨੀ ਸ਼ੁਰੂ ਕਰ ਦਿੰਦੇ ਹਨ। ਕੁਝ ਇਸੇ ਤਰ੍ਹਾਂ ਦਾ ਸੁਪਨਾ ਵੇਖ ਉਸ ਨੂੰ ਅਮਲੀ ਜਾਮਾ ਪਹਿਨਾਉਣ ਦਾ ਜਨੂੰਨ ਰਾਜਸਥਾਨ ਦੇ ਇੱਕ ਨੌਜਵਾਨ ਵਿੱਚ ਇੰਨਾ ਹੈ ਕਿ ਉਹ ਕਿਸੇ ਬੱਸ ਜਾਂ ਕਾਰ ਰਾਹੀਂ ਨਹੀਂ, ਸਗੋਂ ਦੌੜ ਕੇ ਰਾਜਸਥਾਨ ਤੋਂ ਦਿੱਲੀ ਪਹੁੰਚਿਆ।


ਨੌਜਵਾਨ ਰਾਜਸਥਾਨ ਦੇ ਸੀਕਰ ਦਾ ਰਹਿਣ ਵਾਲਾ ਹੈ। ਉਹ ਇੱਕ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ 50 ਘੰਟਿਆਂ ਵਿੱਚ ਸੀਕਰ ਤੋਂ ਦਿੱਲੀ ਤੱਕ 350 ਕਿਲੋਮੀਟਰ ਦੌੜਿਆ। ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਇਸ ਨੌਜਵਾਨ ਦਾ ਨਾਂ ਸੁਰੇਸ਼ ਭੀਚਰ ਹੈ। ਇਸ ਨੌਜਵਾਨ ਨਾਲ ਮੀਡੀਆ ਨੇ ਗੱਲਬਾਤ ਕੀਤੀ, ਨੌਜਵਾਨ ਨੇ ਦੱਸਿਆ ਕਿ ਮੈਂ ਸੋਚਿਆ ਸੀ ਕਿ ਦੌੜ ਕੇ ਕੋਈ ਨਤੀਜਾ ਨਿਕਲੇਗਾ ਪਰ ਹੁਣ ਤੱਕ ਕੋਈ ਨਤੀਜਾ ਨਹੀਂ ਨਿਕਲਿਆ। ਭਾਰਤੀ ਫੌਜ ਦੀ ਤਿਆਰੀ ਬਾਰੇ ਉਸੇ ਨੇ ਦੱਸਿਆ ਕਿ ਉਹ ਸਵੇਰੇ 4 ਵਜੇ ਉੱਠ ਕੇ ਦੌੜਦਾ ਹੈ।


ਭਾਰਤੀ ਫੌਜ ਵਿੱਚ ਭਰਤੀ ਹੋਣ ਲਈ ਸੁਰੇਸ਼ ਭਿਚਰ ਕਿੰਨੀ ਮਿਹਨਤ ਕਰਦਾ ਹੈ। ਸੁਰੇਸ਼ ਨੂੰ ਫੌਜ ਵਿਚ ਭਰਤੀ ਹੋਣ ਦਾ ਇੰਨਾ ਜਨੂੰਨ ਹੈ ਕਿ ਉਹ ਕਿਸੇ ਬੱਸ ਜਾਂ ਕਾਰ ਰਾਹੀਂ ਨਹੀਂ, ਸਗੋਂ ਦੌੜ ਕੇ ਰਾਜਸਥਾਨ ਤੋਂ ਦਿੱਲੀ ਪਹੁੰਚਿਆ। ਸੁਨੀਲ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ।


ਵੇਖੋ ਵੀਡੀਓ:






ਇਹ ਵੀ ਪੜ੍ਹੋ: Punjab News: ਪੰਜਾਬ 'ਚ 30 ਦਿਨਾਂ ਅੰਦਰ 25 ਕਤਲ, ਸਿੱਧੂ ਦਾ ਪੰਜਾਬ ਪੁਲਿਸ ਨੂੰ ਅਲਟੀਮੇਟਮ