ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਸਰਕਾਰ ਵਿਚਾਲੇ ਅੱਠਵੇਂ ਗੇੜ ਦੀ ਮੀਟਿੰਗ ਦਿੱਲੀ ਦੇ ਵਿਗਿਆਨ ਭਵਨ 'ਚ ਚੱਲ ਰਹੀ ਮੀਟਿੰਗ ਖ਼ਤਮ ਹੋ ਗਈ ਹੈ।ਇਹ ਮੀਟਿੰਗ ਵੀ ਬੇਸਿੱਟਾ ਖਤਮ ਹੋਈ।ਹੁਣ ਅਗਲੀ ਮੀਟਿੰਗ 15 ਜਨਵਰੀ ਨੂੰ ਹੋਏਗੀ।
ਜਾਣਕਾਰੀ ਮੁਤਾਬਿਕ ਅੱਜ ਦੀ ਮੀਟਿੰਗ 'ਚ ਕਿਸਾਨਾਂ ਅਤੇ ਸਰਕਾਰ ਵਿਚਾਲੇ ਤਲ਼ਖ਼ੀਆਂ ਵਧੀਆਂ ਹਨ। ਅੱਜ ਕਿਸਾਨਾਂ ਨੇ ਲੰਚ ਬ੍ਰੇਕ ਦੌਰਾਨ ਰੋਟੀ ਵੀ ਨਹੀਂ ਖਾਦੀ ਅਤੇ ਹਾਲ ਵਿੱਚ ਮੌਨ ਧਾਰ ਕੇ ਬੈਠੇ ਰਹੇ।
ਕਿਸਾਨਾਂ ਦਾ ਕਹਿਣਾ ਸੀ ਕਿ ਕਾਨੂੰਨ ਰੱਦ ਹੋਣ ਤੇ ਹੀ ਕੋਈ ਗੱਲਬਾਤ ਕਰਨਗੇ। ਉਧਰ ਕੇਂਦਰੀ ਮੰਤਰੀਆਂ ਨੇ ਵੱਖਰੇ ਕਮਰੇ 'ਚ ਮੀਟਿੰਗ ਕੀਤੀ ਪਰ ਮਸਲੇ ਦਾ ਹੱਲ ਨਹੀਂ ਹੋ ਸਕਿਆ।ਕਿਸਾਨਾਂ ਨੇ YES /NO ਦੇ ਨਾਅਰੇ ਮਗਰੋਂ ਅੱਜ ਨਵਾਂ ਨਾਅਰਾ ਵੀ ਲਾਇਆ।ਉਨ੍ਹਾਂ ਲਿਖਿਆ 'ਜਾਂ ਮਰਾਂਗੇ-ਜਾਂ ਜਿੱਤਾਂਗੇ"
ਮੀਟਿੰਗ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਇੱਕ ਕਾਨੂੰਨ ਪੂਰੇ ਦੇਸ਼ ਲਈ ਹੈ ਨਾ ਕਿ ਕਿਸੇ ਰਾਜ ਲਈ। ਦੇਸ਼ ਦੇ ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਵੱਡਾ ਸਮਰਥਨ ਦੇ ਰਹੇ ਹਨ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨ ਨੇਤਾਵਾਂ ਨੂੰ ਦੇਸ਼ ਦੇ ਹਿੱਤ ਵਿੱਚ ਚੱਲ ਰਹੀ ਲਹਿਰ ਨੂੰ ਵਾਪਸ ਲੈਣਾ ਚਾਹੀਦਾ ਹੈ। ਦੂਜੇ ਪਾਸੇ, ਕਿਸਾਨਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਕੇਂਦਰ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ। ਇਸ ਤੋਂ ਇਲਾਵਾ ਉਨ੍ਹਾਂ ਲਈ ਕੁਝ ਵੀ ਮਨਜ਼ੂਰ ਨਹੀਂ ਹੈ।ਮੀਟਿੰਗ ਦੌਰਾਨ ਸਰਕਾਰ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਉਹ ਕਿਸਾਨਾਂ ਦੀ ਮੰਗ ਨੂੰ ਮੰਨਣ ਲਈ ਤਿਆਰ ਨਹੀਂ ਹੈ।
ਅੱਠਵੇਂ ਗੇੜ ਦੀ ਮੀਟਿੰਗ ਵੀ ਬੇਸਿੱਟਾ ਮੁੱਕੀ, ਕਿਸਾਨਾਂ ਤੇ ਸਰਕਾਰ ਵਿਚਾਲੇ ਡੈੱਡਲੌਕ ਜਾਰੀ
ਏਬੀਪੀ ਸਾਂਝਾ
Updated at:
08 Jan 2021 05:17 PM (IST)
ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਸਰਕਾਰ ਵਿਚਾਲੇ ਅੱਠਵੇਂ ਗੇੜ ਦੀ ਮੀਟਿੰਗ ਦਿੱਲੀ ਦੇ ਵਿਗਿਆਨ ਭਵਨ 'ਚ ਚੱਲ ਰਹੀ ਮੀਟਿੰਗ ਖ਼ਤਮ ਹੋ ਗਈ ਹੈ।ਇਹ ਮੀਟਿੰਗ ਵੀ ਬੇਸਿੱਟਾ ਖਤਮ ਹੋਈ।ਹੁਣ ਅਗਲੀ ਮੀਟਿੰਗ 15 ਜਨਵਰੀ ਨੂੰ ਹੋਏਗੀ।
- - - - - - - - - Advertisement - - - - - - - - -