Election Campaign Cost: ਲੋਕ ਸਭਾ ਚੋਣਾ ਦਰਮਿਆਨ ਸਿਆਸੀ ਪਾਰਟੀਆਂ ਵੋਟਰਾਂ ਨੂੰ ਲੁਭਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੀਆਂ। ਸਿਆਸੀ ਪਾਰਟੀਆਂ ਨੇ ਡਿਜਟਲ ਪ੍ਰਚਾਰ ਦੇ ਹੁਣ ਤੱਕ ਦੇ ਸਭ ਰਿਕਾਰਡ ਤੋੜ ਦਿੱਤੇ ਹਨ। ਗੂਗਲ ਮੁਤਾਬਕ, ਦੇਸ਼ ਦੀਆਂ ਸਿਆਸੀ ਪਾਰਟੀਆਂ ਨੇ ਇਸ ਸਾਲ 1 ਮਾਰਚ ਤੋਂ 9 ਅਪ੍ਰੈਲ ਤੱਕ ਡਿਜੀਟਲ ਪਲੇਟਫਾਰਮ 'ਤੇ ਸਿਆਸੀ ਇਸ਼ਤਿਹਾਰਾਂ 'ਤੇ ਕੁੱਲ 52 ਕਰੋੜ ਰੁਪਏ ਖਰਚ ਕੀਤੇ, ਜੋ ਕਿ 2019 ਦੀ ਇਸੇ ਮਿਆਦ ਦੇ ਮੁਕਾਬਲੇ ਲਗਭਗ ਛੇ ਗੁਣਾ ਹੈ।
ਉਸ ਸਮੇਂ 1 ਮਾਰਚ ਤੋਂ 9 ਅਪ੍ਰੈਲ 2019 ਦੇ ਵਿਚਕਾਰ, ਸਿਆਸੀ ਪਾਰਟੀਆਂ ਨੇ ਡਿਜੀਟਲ ਸਿਆਸੀ ਇਸ਼ਤਿਹਾਰਬਾਜ਼ੀ 'ਤੇ 8.8 ਕਰੋੜ ਰੁਪਏ ਖਰਚ ਕੀਤੇ ਸਨ। ਪਿਛਲੇ ਮਹੀਨੇ, ਗੂਗਲ ਦੇ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਦੇਸ਼ ਭਰ ਦੀਆਂ ਰਾਜਨੀਤਿਕ ਪਾਰਟੀਆਂ ਦੁਆਰਾ ਡਿਜੀਟਲ ਰਾਜਨੀਤਿਕ ਇਸ਼ਤਿਹਾਰਾਂ 'ਤੇ ਖਰਚ ਇਸ ਸਾਲ ਤਿੰਨ ਮਹੀਨਿਆਂ ਵਿੱਚ 100 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ, ਜੋ ਮਾਰਚ 2023 ਵਿੱਚ ਖਰਚੇ ਗਏ 11 ਕਰੋੜ ਰੁਪਏ ਨਾਲੋਂ ਲਗਭਗ 9 ਗੁਣਾ ਵੱਧ ਸੀ।
ਭਾਜਪਾ ਦਾ ਫੋਕਸ
ਭਾਜਪਾ ਨੇ ਇਸ ਸਮੇਂ ਦੌਰਾਨ ਸਭ ਤੋਂ ਵੱਧ 8.8 ਕਰੋੜ ਰੁਪਏ ਖਰਚ ਕੀਤੇ ਅਤੇ ਇਸ ਨੇ ਯੂਪੀ, ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ 'ਤੇ ਧਿਆਨ ਕੇਂਦਰਿਤ ਕੀਤਾ। 27 ਫੀਸਦੀ ਰਕਮ ਤਾਮਿਲਨਾਡੂ ਦੇ ਵੋਟਰਾਂ ਨੂੰ ਲੁਭਾਉਣ ਲਈ ਖਰਚ ਕੀਤੀ ਗਈ।
ਡੀਐਮਕੇ ਨੇ ਅਪ੍ਰੈਲ ਵਿੱਚ 70% ਖਰਚ ਕੀਤਾ
ਭਾਜਪਾ ਤੋਂ ਬਾਅਦ ਤਾਮਿਲਨਾਡੂ ਦੀ ਸੱਤਾਧਾਰੀ ਪਾਰਟੀ ਡੀਐਮਕੇ ਨੇ ਸਭ ਤੋਂ ਵੱਧ 7.9 ਕਰੋੜ ਰੁਪਏ ਖਰਚ ਕੀਤੇ। ਇਸਨੇ ਅਪ੍ਰੈਲ ਦੇ ਪਹਿਲੇ 8 ਦਿਨਾਂ ਵਿੱਚ ਆਪਣੀ ਵਿਗਿਆਪਨ ਰਾਸ਼ੀ ਦਾ 70% ਖਰਚ ਕੀਤਾ।
ਕਾਂਗਰਸ ਦਾ ਫੋਕਸ
ਕਾਂਗਰਸ ਨੇ ਡਿਜੀਟਲ ਇਸ਼ਤਿਹਾਰਾਂ 'ਤੇ 6.8 ਕਰੋੜ ਰੁਪਏ ਖਰਚ ਕੀਤੇ। ਪਾਰਟੀ ਨੇ ਇਨ੍ਹਾਂ ਇਸ਼ਤਿਹਾਰਾਂ ਰਾਹੀਂ ਬਿਹਾਰ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਵੋਟਰਾਂ ਨੂੰ ਲੁਭਾਉਣ 'ਤੇ ਧਿਆਨ ਕੇਂਦਰਿਤ ਕੀਤਾ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
👇🏻
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial