ਚੰਡੀਗੜ੍ਹ: ਚੋਣ ਕਮਿਸ਼ਨ ਅੱਜ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਸਕਦਾ ਹੈ। ਕਮਿਸ਼ਨ ਦੇ ਮੁਖੀ ਏ.ਕੇ. ਜਯੋਤੀ ਅੱਜ ਸ਼ਾਮ ਚਾਰ ਵਜੇ ਪ੍ਰੈੱਸ ਕਾਨਫਰੰਸ 'ਚ ਇਸ ਦਾ ਐਲਾਨ ਕਰਨਗੇ। ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾਵਾਂ ਦਾ ਤੈਅ ਸਮਾਂ ਖ਼ਤਮ ਹੋਣ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਚੋਣਾਂ ਦਸੰਬਰ ਮਹੀਨੇ ਹੋ ਸਕਦੀਆਂ ਹਨ।

ਹਿਮਾਚਲ ਪ੍ਰਦੇਸ਼ 'ਚ ਕਾਂਗਰਸ ਤੇ ਬੀਜੇਪੀ ਕੋਲ ਟਿਕਟ ਲੈ ਲਈ ਅਜੇ ਤੱਕ ਕੋਈ ਅਰਜ਼ੀ ਨਹੀਂ ਪੁੱਜੀ। ਸਾਰੀਆਂ ਹੀ ਪਾਰਟੀਆਂ ਨੇ ਆਪਣੇ ਨਿੱਜੀ ਸਰਵੇਖਣ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ ਤਾਂ ਕਿ ਜ਼ਮੀਨੀ ਹਕੀਕਤ ਪਤਾ ਲੱਗ ਸਕੇ। ਕਾਂਗਰਸ ਤੇ ਬੀਜੇਪੀ ਹਿਮਾਚਲ ਦੀਆਂ ਸਾਰੀਆਂ ਸੀਟਾਂ ਚੋਣ ਲੜਣਗੀਆਂ। ਕਾਂਗਰਸ ਨੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੂੰ ਫਿਰ ਤੋਂ ਆਪਣਾ ਮੁੱਖ ਮੰਤਰੀ ਪਦ ਦਾ ਚਿਹਰਾ ਬਣਾਇਆ ਹੈ।

ਗੁਜਰਾਤ 'ਚ ਵੀ ਬੀਜੇਪੀ ਮੁਖੀ ਅਮਿਤ ਸ਼ਾਹ ਨੇ ਇੱਕ ਅਕਤੂਬਰ ਤੋਂ ਗੌਰਵ ਯਾਤਰਾ ਸ਼ੁਰੂ ਕੀਤੀ ਹੈ। ਬੀਜੇਪੀ ਨੇ ਨਾਅਰਾ ਦਿੱਤਾ ਹੈ ਕਿ ਮੈਂ ਗੁਜਰਾਤ ਹਾਂ ਤੇ ਮੈਂ ਵਿਕਾਸ ਹਾਂ। ਦੂਜੇ ਪਾਸੇ ਕਾਂਗਰਸ 'ਚ ਗੁਜਰਾਤ 'ਚ ਮੋਦੀ 'ਤੇ ਹਮਲੇ ਕਰ ਰਹੀ ਹੈ। ਆਮ ਆਦਮੀ ਪਾਰਟੀ ਨੇ ਵੀ ਗੁਜਰਾਤ 'ਚ ਚੋਣ ਲੜਣ ਦਾ ਐਲਾਨ ਕੀਤਾ ਹੈ।