ਨਵੀਂ ਦਿੱਲੀ: ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਤੇਲੰਗਾਨਾ ਤੇ ਮਿਜ਼ੋਰਮ 'ਚ ਹੋਣ ਵਾਲੀਆਂ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਚੋਣ ਕਮਿਸ਼ਨ ਅੱਜ ਕਰ ਸਕਦਾ ਹੈ। ਇਸ ਲਈ ਚੋਣ ਕਮਿਸ਼ਨ ਨੇ ਦੁਪਹਿਰ ਤਿੰਨ ਵਜੇ ਪ੍ਰੈਸ ਕਾਨਫਰੰਸ ਬੁਲਾਈ ਹੈ। ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ 'ਚ ਬੀਜੇਪੀ ਸੱਤਾਧਿਰ ਹੈ। ਤਿੰਨਾਂ ਸੂਬਿਆਂ 'ਚ ਬੀਜੇਪੀ ਤੇ ਕਾਂਗਰਸ ਦਾ ਮੁਕਾਬਲਾ ਹੈ। ਦੋਵੇਂ ਪਾਰਟੀਆਂ ਚੋਣਾਂ ਦੇ ਐਲਾਨ ਤੋਂ ਪਹਿਲਾਂ ਲਗਾਤਾਰ ਰੈਲੀਆਂ ਕਰ ਰਹੀਆਂ ਹਨ।

ਤੇਲੰਗਾਨਾ ਵਿਧਾਨਸਭਾ ਨੂੰ ਪਿਛੇਲ ਦਿਨੀਂ ਭੰਗ ਕਰ ਦਿੱਤਾ ਗਿਆ ਸੀ ਤੇ ਟੀਆਰਐਸ ਪ੍ਰਧਾਨ ਚੰਦਰਸ਼ੇਖਰ ਰਾਵ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਮਿਜ਼ੋਰਮ 'ਚ ਕਾਂਗਰਸ ਸੱਤਾਧਿਰ ਹੈ।

ਮੱਧ ਪ੍ਰਦੇਸ਼:

ਨਵੰਬਰ 2013 'ਚ ਸੂਬੇ ਦੀਆਂ ਚੋਣਾਂ 'ਚ ਬੀਜੇਪੀ ਨੇ 165 ਸੀਟਾਂ 'ਤੇ ਜਿੱਤ ਹਾਸਲ ਕਰ ਪੂਰਨ ਬਹੁਮਤ ਹਾਸਲ ਕੀਤਾ ਸੀ। ਇਸ ਵਿਧਾਨਸਭਾ ਚੋਣ 'ਚ ਕਾਂਗਰਸ ਨੂੰ 58 ਸੀਟਾਂ 'ਤੇ ਜਿੱਤ ਮਿਲੀ ਸੀ ਜਦਕਿ 4 ਸੀਟਾਂ ਨਾਲ ਬਹੁਜਨ ਸਮਾਜ ਪਾਰਟੀ ਸੂਬੇ 'ਚ ਤੀਜੇ ਸਥਾਨ ਤੇ ਰਹੀ।

ਰਾਜਸਥਾਨ:

ਸਾਲ 2013 ਦੇ ਰਾਜਸਥਾਨ ਵਿਧਾਨਸਭਾ ਚੋਣ 'ਚ ਬੀਜੇਪੀ ਨੇ 163 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਕਾਂਗਰਸ ਦੇ ਖਾਤੇ ਸਿਰਫ 21 ਸੀਟਾਂ ਆਈਆਂ ਸਨ।

ਛੱਤੀਸਗੜ੍ਹ:

2013 'ਚ ਛੱਤੀਸਗੜ੍ਹ ਵਿਧਾਨਸਭਾ ਚੋਣਾਂ 'ਚ ਬੀਜੇਪੀ 49 ਤੇ ਕਾਂਗਰਸ ਨੇ 39 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ। ਉੱਥੇ ਹੀ ਬੀਐਸਪੀ ਤੇ ਬਾਕੀਆਂ ਦੇ ਖਾਤੇ 1-1 ਸੀਟ ਗਈ ਸੀ।