ਨਵੀਂ ਦਿੱਲੀ: ਪ੍ਰਧਾਨ ਮੰਤਰੀ ਨੇਰਂਦਰ ਮੋਦੀ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਖਿਲਾਫ ਦਿੱਤੇ ਗਏ ਇੱਕ ਬਿਆਨ ਨੇ ਮਾਮਲੇ ‘ਚ ਚੋਣ ਵਿਭਾਗ ਨੇ ਕਲਿਨਚਿਟ ਦੇ ਦਿੱਤੀ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਚੋਣ ਕਮਿਸ਼ਨ ਅਧਿਕਾਰੀ ਨੇ ਪ੍ਰਧਾਨ ਮੰਤਰੀ ਦੇ ਬਿਆਨ ‘ਤੇ ਚੋਣ ਵਿਭਾਗ ਨੂੰ ਮੰਗਲਵਾਰ ਨੂੰ ਆਪਣੀ ਰਿਪੋਰਟ ਸੌਂਪੀ ਹੈ।

ਮੰਗਲਵਾਰ ਸ਼ਾਮ ਨੂੰ ਵਿਭਾਗ ਨੂੰ ਰਿਪੋਰਟ ਅਤੇ ਉਨ੍ਹਾਂ ਦੇ ਨਾਲ ਆਡੀਓ-ਵੀਡੀਓ ਰਿਕਾਰਡਿੰਗ ਭੇਜੀ ਗਈ। ਮੁੱਖ ਚੋਣ ਅਧਿਕਾਰੀ ਦਫ਼ਤਰ ਦੇ ਸੁਤਰਾਂ ਨੇ ਦੱਸਿਆ ਕਿ ਪਹਿਲੀ ਨਜ਼ਰ ‘ਚ ਪ੍ਰਧਾਨ ਮੰਤਰੀ ਦੀ ਟਿਪੱਣੀ ਨੂੰ ਚੋਣ ਜਾਬਤਾ ਦਾ ਉਲੰਘਣ ਨਹੀ ਦੱਸਿਆ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੂੰ ਅੱਠ ਵੱਖ-ਵੱਖ ਮਾਮਲਿਆ ‘ਚ ਕਲਿਨਚਿਟ ਮਿਲੀ ਸੀ।

ਸ਼ਨੀਵਾਰ ਨੂੰ ਉੱਤਰਪ੍ਰਦੇਸ਼ ਦੀ ਇੱਕ ਰੈਲੀ ‘ਚ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਿਆ ਸੀ ਕਿ ‘ਤੁਹਾਡੇ ਪਿਤਾ (ਰਾਜੀਵ ਗਾਂਧੀ) ਨੂੰ ਉਨ੍ਹਾਂ ਦੇ ਦਰਬਾਰਿਆਂ ਨੇ ਮਿਸਟਰ ਕਲੀਨ ਦੀ ਤਰ੍ਹਾਂ ਪੇਸ਼ ਕੀਤਾ ਪਰ ਉਨ੍ਹਾਂ ਦੀ ਜ਼ਿੰਦਗੀ ਭ੍ਰਸ਼ਟਾਚਾਰੀ ਨੰਬਰ ਇੱਕ ਦੇ ਤੌਰ ‘ਤੇ ਖ਼ਤਮ ਹੋਇਆ”।

ਇਸ ਬਿਆਨ ਨੂੰ ਲੈ ਕੇ ਕਾਂਗਰਸ ਨੇ ਮੋਦੀ ਦੀ ਨਿੰਦਾ ਕੀਤੀ ਸੀ ਅਤੇ ਚੋਣ ਵਿਭਾਗ ਨੂੰ ਇਸ ਦੀ ਸ਼ਿਕਾਇਤ ਕੀਤੀ ਸੀ। ਕਾਂਗਰਸ ਨੇ ਇਸ ਨੂੰ ਮਰਹੂਮ ਰਾਜੀਵ ਦਾ ਅਪਮਾਨ ਕਿਹਾ ਸੀ। ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਇਹ ਪੀਐਮ ਮੋਦੀ ਦੀ ਮੇਰੇ ਪਰਿਵਾਰ ਪ੍ਰਤੀ ਨਫਰਤ ਨੂੰ ਦਰਸ਼ਾਉਂਦਾ ਹੈ।