ਚੋਣ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਕਰ ਦੱਸਿਆ ਕਿ ਪੱਛਮੀ ਬੰਗਾਲ ਵਿੱਚ ਹਿੰਸਾ ਦੀਆਂ ਘਟਨਾਵਾਂ ਕਾਰਨ ਚੋਣ ਪ੍ਰਚਾਰ ਕਰਨ 'ਤੇ 24 ਘੰਟਿਆਂ ਦੀ ਰੋਕ ਲਾ ਦਿੱਤੀ ਗਈ ਹੈ। ਸੂਬੇ ਵਿੱਚ 19 ਮਈ ਨੂੰ ਬਕਾਇਆ ਸੀਟਾਂ 'ਤੇ ਵੋਟਿੰਗ ਕਰਵਾਈ ਜਾਣੀ ਸੀ, ਜਿਸ ਲਈ ਕਾਇਦੇ ਵਜੋਂ 17 ਮਈ ਨੂੰ ਚੋਣ ਪ੍ਰਚਾਰ ਥੰਮ੍ਹਣਾ ਸੀ। ਪਰ ਹੁਣ 16 ਮਈ ਨੂੰ ਰਾਤ 10 ਵਜੇ ਮਗਰੋਂ ਚੋਣ ਪ੍ਰਚਾਰ ਬੰਦ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਅਮਿਤ ਸ਼ਾਹ ਦੇ ਰੋਡ-ਸ਼ੋਅ ਦੌਰਾਨ ਹੋਈ ਹਿੰਸਾ ਤੋਂ ਬਾਅਦ ਚੋਣ ਕਮਿਸ਼ਨ ਨੇ ਇਹ ਸਖ਼ਤ ਫੈਸਲਾ ਲਿਆ। ਚੋਣ ਕਮਿਸ਼ਨ ਨੇ ਸੋਸ਼ਲ ਮੀਡੀਆ 'ਤੇ ਵੀ ਕੋਈ ਭੜਕਾਊ ਵੀਡੀਓ ਪਾਉਣ 'ਤੇ ਵੀ ਰੋਕ ਲਾ ਦਿੱਤੀ ਹੈ।