Election Results 2019 Updates: ਰੁਝਾਨਾਂ 'ਚ ਬੀਜੇਪੀ ਨੇ ਜੜ੍ਹਿਆ ਸੈਂਕੜਾ, ਅਮੇਠੀ ਤੋਂ ਰਾਹੁਲ, ਵਾਰਾਣਸੀ ਤੋਂ ਮੋਦੀ ਤੇ ਗੁਰਦਾਸਪੁਰ ਤੋਂ ਸੰਨੀ ਅੱਗੇ
ਏਬੀਪੀ ਸਾਂਝਾ | 23 May 2019 09:00 AM (IST)
ਉੱਤਰ ਪ੍ਰਦੇਸ਼ ਦੀ ਗੋਰਖਪੁਰ ਸੀਟ ਤੋਂ ਬੀਜੇਪੀ ਉਮੀਦਵਾਰ ਰਵੀ ਕਿਸ਼ਨ ਅੱਗੇ ਚੱਲ ਰਹੇ ਹਨ। ਪੰਜਾਬ ਦੀ ਗੁਰਦਾਸਪੁਰ ਸੀਟ ਤੋਂ ਬੀਜੇਪੀ ਦੇ ਉਮੀਦਵਾਰ ਤੇ ਅਦਾਕਾਰ ਸੰਨੀ ਦਿਓਲ ਅੱਗੇ ਚੱਲ ਰਹੇ ਹਨ।
Election Results 2019 Live: ਕਰੀਬ ਇੱਕ ਮਹੀਨੇ ਤੋਂ ਜ਼ਿਆਦਾ ਚੱਲੀਆਂ ਲੋਕ ਸਭਾ ਚੋਣਾਂ ਲਈ ਅੱਜ ਨਤੀਜੇ ਦਾ ਦਿਨ ਹੈ। ਲੋਕ ਸਭਾ ਚੋਣਾਂ ਦੇ ਨਤੀਜੇ ਲਈ ਦੇਸ਼ ਭਰ ਦੀਆਂ ਨਜ਼ਰਾਂ ਟੀਵੀ ਸਕ੍ਰੀਨ 'ਤੇ ਟਿਕੀਆਂ ਹੋਈਆਂ ਹਨ। ਉੱਤਰ ਪ੍ਰਦੇਸ਼ ਦੀ ਗੋਰਖਪੁਰ ਸੀਟ ਤੋਂ ਬੀਜੇਪੀ ਉਮੀਦਵਾਰ ਰਵੀ ਕਿਸ਼ਨ ਅੱਗੇ ਚੱਲ ਰਹੇ ਹਨ। ਹੁਣ ਤਕ ਦੇ ਰੁਝਾਨਾਂ ਮੁਤਾਬਕ ਪੰਜਾਬ ਦੀ ਗੁਰਦਾਸਪੁਰ ਸੀਟ ਤੋਂ ਬੀਜੇਪੀ ਦੇ ਉਮੀਦਵਾਰ ਤੇ ਅਦਾਕਾਰ ਸੰਨੀ ਦਿਓਲ ਅੱਗੇ ਚੱਲ ਰਹੇ ਹਨ। ਚੰਡੀਗੜ੍ਹ ਤੋਂ ਬੀਜੇਪੀ ਦੀ ਕਿਰਨ ਖੇਰ ਵੀ ਅੱਗੇ ਚੱਲ ਰਹੀ ਹੈ।