ਲੋਕ ਸਭਾ ਚੋਣਾਂ 2019 ਸੰਪੂਰਨ ਹੋ ਗਈਆਂ ਹਨ ਅਤੇ 23 ਮਈ ਨੂੰ ਨਤੀਜਿਆਂ ਦਾ ਐਲਾਨ ਹੋਵੇਗਾ। ਸਵੇਰੇ ਅੱਠ ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਅਤੇ ਸ਼ਾਮ ਤਕ ਸਾਰੀਆਂ ਸੀਟਾਂ ਦਾ ਐਲਾਨ ਹੋ ਜਾਵੇਗਾ।


ਉਂਝ, ਵੋਟਿੰਗ ਪੂਰੀ ਹੋਣ ਵਾਲੇ ਦਿਨ ਯਾਨੀ ਕਿ 19 ਮਈ ਨੂੰ ਜਾਰੀ ਹੋਏ ਐਗ਼ਜ਼ਿਟ ਪੋਲ ਦੇਸ਼ ਵਿੱਚ ਐਨਡੀਏ ਸਰਕਾਰ ਬਣਨ ਦਾ ਦਾਅਵਾ ਕਰ ਰਹੇ ਹਨ, ਪਰ ਅਸਲ ਨਤੀਜੇ ਕੁਝ ਹੀ ਸਮੇਂ ਵਿੱਚ ਸਭ ਦੇ ਸਾਹਮਣੇ ਹੋਣਗੇ।

'ਏਬੀਪੀ ਸਾਂਝਾ' ਸਭ ਤੋਂ ਸਟੀਕ ਨਤੀਜੇ ਤੁਹਾਡੇ ਤਕ ਪਹੁੰਚਾਉਣ ਲਈ ਵਚਨਬੱਧ ਹੈ। ਸਵੇਰੇ ਅੱਠ ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਅਤੇ ਕੁਝ ਹੀ ਸਮੇਂ ਵਿੱਚ ਰੁਝਾਨ ਸਾਹਮਣੇ ਆ ਜਾਣਗੇ। ਸਭ ਤੋਂ ਸਟੀਕ ਨਤੀਜੇ ਦੇਖਣ ਲਈ ਏਬੀਪੀ ਸਾਂਝਾ ਦੀ ਵੈਬਸਾਈਟ, ਮੋਬਾਈਲ ਐਪ, ਫੇਸਬੁੱਕ ਤੇ ਟਵਿੱਟਰ ਨਾਲ ਜੁੜੇ ਰਹੋ।