Maharashtra Jharkhand Elections 2024: ਭਾਰਤੀ ਚੋਣ ਕਮਿਸ਼ਨ ਨੇ ਮੰਗਲਵਾਰ ਯਾਨੀਕਿ 15 ਅਕਤੂਬਰ ਨੂੰ ਮਹਾਰਾਸ਼ਟਰ ਅਤੇ ਝਾਰਖੰਡ ਵਿਧਾਨ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਐਲਾਨ ਕੀਤਾ। ਮਹਾਰਾਸ਼ਟਰ 'ਚ 20 ਨਵੰਬਰ ਨੂੰ ਵੋਟਿੰਗ ਹੋਵੇਗੀ। ਇਕ ਪੜਾਅ 'ਚ ਵੋਟਿੰਗ ਹੋਏਗੀ।


ਹੋਰ ਪੜ੍ਹੋ : ਪੰਜਾਬ 'ਚ ਇੱਕ ਹੋਰ ਚੋਣਾਂ ਨੇ ਦਿੱਤੀ ਦਸਤਕ! ਪੰਜਾਬ ਦੀਆਂ ਜ਼ਿਮਣੀ ਚੋਣਾਂ ਦਾ ਐਲਾਨ


ਜਦੋਂ ਕਿ ਝਾਰਖੰਡ ਵਿੱਚ ਦੋ ਪੜਾਵਾਂ ਵਿੱਚ ਚੋਣਾਂ ਹੋਣਗੀਆਂ। ਪਹਿਲੇ ਪੜਾਅ ਲਈ ਵੋਟਿੰਗ 13 ਨਵੰਬਰ ਨੂੰ ਹੋਵੇਗੀ। ਦੂਜੇ ਪੜਾਅ ਲਈ ਵੋਟਿੰਗ 20 ਨਵੰਬਰ ਨੂੰ ਹੋਵੇਗੀ। ਦੋਵਾਂ ਸੂਬਿਆਂ ਦੇ ਨਤੀਜੇ 23 ਨਵੰਬਰ ਨੂੰ ਆਉਣਗੇ। ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ 48 ਵਿਧਾਨ ਸਭਾ ਸੀਟਾਂ ਅਤੇ 2 ਲੋਕ ਸਭਾ ਸੀਟਾਂ ਲਈ ਉਪ ਚੋਣਾਂ ਦਾ ਵੀ ਐਲਾਨ ਕੀਤਾ ਹੈ।


 



ਕੇਰਲ ਦੀ 47 ਵਿਧਾਨ ਸਭਾ ਸੀਟਾਂ ਅਤੇ ਵਾਇਨਾਡ ਲੋਕ ਸਭਾ ਸੀਟ 'ਤੇ 13 ਨਵੰਬਰ ਨੂੰ ਉਪ ਚੋਣਾਂ ਹੋਣੀਆਂ ਹਨ। ਰਾਹੁਲ ਗਾਂਧੀ ਦੇ ਅਸਤੀਫੇ ਕਾਰਨ ਵਾਇਨਾਡ ਸੀਟ ਖਾਲੀ ਹੋ ਗਈ ਹੈ। ਰਾਹੁਲ ਗਾਂਧੀ ਫਿਲਹਾਲ ਰਾਏਬਰੇਲੀ ਤੋਂ ਸੰਸਦ ਮੈਂਬਰ ਹਨ। ਇਸ ਦੇ ਨਾਲ ਹੀ ਉੱਤਰਾਖੰਡ ਦੀ ਕੇਦਾਰਨਾਥ ਵਿਧਾਨ ਸਭਾ ਸੀਟ ਅਤੇ ਮਹਾਰਾਸ਼ਟਰ ਦੀ ਨਾਂਦੇੜ ਲੋਕ ਸਭਾ ਸੀਟ 'ਤੇ 20 ਨਵੰਬਰ ਨੂੰ ਉਪ ਚੋਣਾਂ ਹੋਣੀਆਂ ਹਨ। ਪੰਜਾਬ ਦੀਆਂ ਖਾਲੀ ਹੋਈਆਂ ਚਾਰ ਸੀਟਾਂ ਉੱਤੇ ਜ਼ਿਮਣੀ ਚੋਣਾਂ ਹੋਣਗੀਆਂ। ਮਹਾਰਾਸ਼ਟਰ ਦੀ ਨਾਂਦੇੜ ਸੀਟ ਕਾਂਗਰਸ ਸੰਸਦ ਮੈਂਬਰ ਵਸੰਤਰਾਓ ਚਵਾਨ ਦੀ ਮੌਤ ਕਾਰਨ ਖਾਲੀ ਹੋ ਗਈ ਹੈ। ਜ਼ਿਮਨੀ ਚੋਣ ਦੇ ਨਤੀਜੇ ਵੀ 23 ਨਵੰਬਰ ਨੂੰ ਆਉਣਗੇ।


ਮਹਾਰਾਸ਼ਟਰ ਵਿਧਾਨ ਸਭਾ ਵਿੱਚ ਕੁੱਲ 288 ਸੀਟਾਂ ਹਨ। ਬਹੁਮਤ ਦਾ ਅੰਕੜਾ 145 ਹੈ। ਮੌਜੂਦਾ ਮਹਾਰਾਸ਼ਟਰ ਵਿਧਾਨ ਸਭਾ ਦਾ ਕਾਰਜਕਾਲ 26 ਨਵੰਬਰ 2024 ਨੂੰ ਖਤਮ ਹੋ ਰਿਹਾ ਹੈ। ਮਹਾਰਾਸ਼ਟਰ ਵਿਧਾਨ ਸਭਾ 'ਚ ਇਸ ਸਮੇਂ ਭਾਜਪਾ ਦੇ 103 ਵਿਧਾਇਕ ਹਨ। ਸ਼ਿਵ ਸੈਨਾ ਦੇ 37 ਵਿਧਾਇਕ ਹਨ, ਐੱਨਸੀਪੀ ਦੇ 39 ਵਿਧਾਇਕ ਹਨ। ਇਸ ਦੇ ਨਾਲ ਹੀ ਛੋਟੀਆਂ ਪਾਰਟੀਆਂ ਦੇ 9 ਮੈਂਬਰ ਅਤੇ 13 ਆਜ਼ਾਦ ਉਮੀਦਵਾਰ ਵੀ ਵਿਧਾਨ ਸਭਾ ਵਿੱਚ ਹਨ। ਭਾਜਪਾ ਦੀ ਅਗਵਾਈ ਵਾਲੇ ਗਠਜੋੜ ਨੂੰ ਮਹਾਯੁਤੀ ਕਿਹਾ ਜਾਂਦਾ ਹੈ।



ਚੋਣ ਕਮਿਸ਼ਨ ਨੇ ਮਹਾਰਾਸ਼ਟਰ ਵਿੱਚ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਤਰੀਕ 22 ਅਕਤੂਬਰ ਤੈਅ ਕੀਤੀ ਹੈ। ਇਸ ਦੀ ਆਖਰੀ ਮਿਤੀ 29 ਅਕਤੂਬਰ ਰੱਖੀ ਗਈ ਸੀ। ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਤੀ 4 ਨਵੰਬਰ, ਵੋਟਿੰਗ ਦੀ ਮਿਤੀ 20 ਨਵੰਬਰ ਅਤੇ ਨਤੀਜੇ ਦੀ ਮਿਤੀ 23 ਨਵੰਬਰ ਹੈ।


ਚੋਣ ਕਮਿਸ਼ਨ ਮੁਤਾਬਕ ਝਾਰਖੰਡ ਵਿੱਚ ਨਾਮਜ਼ਦਗੀ ਦੀ ਮਿਤੀ 18 ਅਕਤੂਬਰ ਹੈ ਅਤੇ ਆਖਰੀ ਨਾਮਜ਼ਦਗੀ 25 ਅਕਤੂਬਰ ਤੱਕ ਕੀਤੀ ਜਾ ਸਕਦੀ ਹੈ। ਨਾਮਜ਼ਦਗੀਆਂ ਵਾਪਸ ਲੈਣ ਦੀ ਮਿਤੀ 30 ਅਕਤੂਬਰ ਹੈ। ਚੋਣਾਂ ਦੋ ਪੜਾਵਾਂ ਵਿੱਚ ਹੋਣਗੀਆਂ ਜਿਸ ਲਈ ਪਹਿਲੇ ਪੜਾਅ ਲਈ 13 ਨਵੰਬਰ ਨੂੰ ਅਤੇ ਦੂਜੇ ਪੜਾਅ ਲਈ 20 ਨਵੰਬਰ ਨੂੰ ਵੋਟਿੰਗ ਹੋਵੇਗੀ। ਇਸ ਦੇ ਨਤੀਜੇ 23 ਨਵੰਬਰ ਨੂੰ ਆਉਣਗੇ।


ਹੋਰ ਪੜ੍ਹੋ : ਵਕਫ਼ ਬਿੱਲ ਦੀ ਮੀਟਿੰਗ 'ਚ ਫਿਰ ਨਜ਼ਰ ਆਇਆ ਸਿਆਸੀ 'ਡਰਾਮਾ'! ਵਿਰੋਧੀ ਧਿਰ ਦੇ ਆਗੂਆਂ ਵੱਲੋਂ ਕੀਤਾ ਗਿਆ ਵਾਕਆਊਟ