ਨਵੀਂ ਦਿੱਲੀ-ਚੋਣ ਕਮਿਸ਼ਨ ਨੇ 59 ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਇਹ ਸੀਟਾਂ 16 ਰਾਜਾਂ ਵਿੱਚ ਖਾਲੀ ਪਈਆਂ ਹਨ।
ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ, ਧਰਮੇਂਦਰ ਪ੍ਰਧਾਨ, ਜੇ.ਪੀ. ਨੱਡਾ, ਥਾਵਰਚੰਦ ਗਹਿਲੋਤ ਤੇ ਰਾਮਦਾਸ ਅਠਵਾਲੇ ਉਨ੍ਹਾਂ ਮੈਂਬਰਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਦੇ ਕਾਰਜਕਾਲ ਦੀ ਮਿਆਦ ਖ਼ਤਮ ਹੋ ਰਹੀ ਹੈ।
ਇਸ ਤੋਂ ਇਲਾਵਾ ਦੋ ਸਾਲਾਂ ਬਾਅਦ ਹੋਣ ਵਾਲੀ ਚੋਣਾਂ ਤਹਿਤ ਚੋਣ ਕਮਿਸ਼ਨ ਨੇ ਸੰਸਦ ਮੈਂਬਰ ਵਿਰੇਂਦਰ ਕੁਮਾਰ ਵੱਲੋਂ ਦਸੰਬਰ ਵਿੱਚ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਖਾਲੀ ਹੋਈ ਕੇਰਲਾ ਤੋਂ ਰਾਜ ਸਭਾ ਸੀਟ ਦੀ ਉਪ ਚੋਣ ਦਾ ਐਲਾਨ ਵੀ ਕਰ ਦਿੱਤਾ ਹੈ।
ਐਮਪੀ ਵਿਰੇਂਦਰ ਕੁਮਾਰ ਦੇ ਕਾਰਜਕਾਲ ਦੀ ਮਿਆਦ ਅਪਰੈਲ, 2022 ਵਿੱਚ ਖ਼ਤਮ ਹੋਣੀ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਇਨ੍ਹਾਂ ਚੋਣਾਂ ਲਈ ਵੋਟਾਂ 23 ਮਾਰਚ ਨੂੰ ਪੈਣਗੀਆਂ।