ਦੱਸ ਦੇਈਏ ਕਿ ਰਾਜ ਸਭਾ ਦੀਆਂ 18 ਸੀਟਾਂ ਦੇ ਆਖ਼ਰੀ ਚੁਣੇ ਗਏ ਨੁਮਾਇੰਦਿਆਂ ਦਾ ਕਾਰਜਕਾਲ ਪੂਰਾ ਹੋ ਗਿਆ ਹੈ। ਕੋਰੋਨਾ ਸੰਕਟ ਕਾਰਨ ਚੋਣ ਕਮਿਸ਼ਨ ਨੇ ਪਹਿਲਾਂ 26 ਮਾਰਚ ਨੂੰ ਹੋਣ ਵਾਲੀਆਂ ਚੋਣਾਂ ਨੂੰ ਮੁਲਤਵੀ ਕਰ ਦਿੱਤਾ ਸੀ ਪਰ ਹੁਣ ਖ਼ਾਲੀ 18 ਸੀਟਾਂ ਭਰਨ ਲਈ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਚੋਣ ਕਮਿਸ਼ਨ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਉਸੇ ਦਿਨ ਸ਼ਾਮ 5 ਵਜੇ ਕੀਤੀ ਜਾਵੇਗੀ ਅਤੇ ਨਤੀਜੇ ਐਲਾਨੇ ਜਾਣਗੇ।
ਰਾਜ ਸਭਾ ਦੀਆਂ 6 ਸੀਟਾਂ ਲਈ ਚੋਣਾਂ- ਅਰੁਣਾਚਲ ਪ੍ਰਦੇਸ਼ (1), ਕਰਨਾਟਕ (4) ਅਤੇ ਮਿਜੋਰਮ (1) 19 ਜੂਨ 2020 ਨੂੰ ਹੋਣਗੀਆਂ। ਇਨ੍ਹਾਂ ਸੀਟਾਂ ਲਈ ਚੁਣੇ ਗਏ ਮੈਂਬਰ ਜੂਨ-ਜੁਲਾਈ ਵਿਚ ਰਿਟਾਇਰ ਹੋ ਰਹੇ ਹਨ।- ਭਾਰਤ ਦੇ ਚੋਣ ਕਮਿਸ਼ਨ
ਕਮਿਸ਼ਨ ਨੇ ਇਹ ਫੈਸਲਾ ਵੀ ਲਿਆ ਹੈ ਕਿ ਮੁੱਖ ਸਕੱਤਰ, ਹਰੇਕ ਰਾਜ ਤੋਂ ਇੱਕ ਸੀਨੀਅਰ ਅਧਿਕਾਰੀ ਦੀ ਨਿਯੁਕਤੀ ਕਰਨਗੇ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਚੋਣਾਂ ਕਰਾਉਣ ਦੇ ਪ੍ਰਬੰਧਾਂ ਦੌਰਾਨ ਕੋਵਿਡ-19 ਦੇ ਨਿਯੰਤਰਣ ਉਪਾਵਾਂ ਦੇ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਇਸ ਸਾਲ ਦੇ ਸ਼ੁਰੂ ਵਿੱਚ ਸੰਸਦ ਦੇ ਉਪਰਲੇ ਸਦਨ ‘ਚ 55 ਸੀਟਾਂ ਖਾਲੀ ਹੋਈਆਂ ਸੀ ਅਤੇ 37 ਮੈਂਬਰ ਬਗੈਰ ਮੁਕਾਬਲਾ ਚੁਣੇ ਗਏ ਹਨ। ਇਨ੍ਹਾਂ 37 ਮੈਂਬਰਾਂ ਦਾ ਸਹੁੰ ਚੁੱਕ ਸਮਾਗਮ ਵੀ ਅਜੇ ਹੋਣਾ ਹੈ।