Electricity Crisis: ਇਕ ਪਾਸੇ ਜਿੱਥੇ ਇਸ ਸਮੇਂ ਦੇਸ਼ ਵਿੱਚ ਅਸਮਾਨ ਤੋਂ ਅੱਗ ਵਰ ਰਹੀ ਹੈ। ਉੱਥੇ ਹੀ ਦੂਜੇ ਪਾਸੇ ਬਿਜਲੀ ਨਾ ਹੋਣ ਕਾਰਨ ਪੱਖੇ ਵੀ ਬਾਰ-ਬਾਰ ਬੰਦ ਹੋ ਰਹੇ ਹਨ, ਯਾਨੀ ਕਿ ਜਦੋਂ ਗਰਮੀ ਪੂਰੀ ਹੁੰਦੀ ਹੈ ਤਾਂ ਬਿਜਲੀ ਵੀ ਬੰਦ ਹੈ। ਦੇਸ਼ 'ਚ ਇਸ ਸਮੇਂ ਆਮ ਲੋਕਾਂ 'ਤੇ ਦੋਹਰੀ ਮੁਸੀਬਤ ਬਣੀ ਹੋਈ ਹੈ। ਜ਼ਿਆਦਾਤਰ ਸੂਬਿਆਂ 'ਚ ਜਿੱਥੇ ਗਰਮੀ ਪੈ ਰਹੀ ਹੈ। ਇਸ ਦੇ ਨਾਲ ਹੀ ਬਿਜਲੀ ਦੀ ਕਮੀ ਦੀ ਸਮੱਸਿਆ ਵੀ ਸਾਹਮਣੇ ਆ ਗਈ ਹੈ।
ਕਈ ਰਾਜਾਂ ਵਿੱਚ ਲੋਡ ਸ਼ੈਡਿੰਗ ਕਾਰਨ ਘੰਟਿਆਂਬੱਧੀ ਬਿਜਲੀ ਬੰਦ ਰਹਿਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਇਸ ਸਥਿਤੀ ਦੇ ਦੋ ਕਾਰਨ ਹਨ। ਇਕ ਤਾਂ ਬਿਜਲੀ ਘਰਾਂ ਵਿੱਚ ਕੋਲੇ ਦਾ ਭੰਡਾਰ ਖਤਮ ਹੋ ਜਾਣਾ ਅਤੇ ਦੂਜਾ, ਵਧਦੀ ਗਰਮੀ ਕਾਰਨ ਬਿਜਲੀ ਦੀ ਮੰਗ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ।
ਦੇਸ਼ 'ਚ ਬਿਜਲੀ ਦੀ ਸਥਿਤੀ 'ਤੇ ਨਜ਼ਰ ਰੱਖਣ ਵਾਲੀ ਸਰਕਾਰੀ ਸੰਸਥਾ ਪਾਵਰ ਸਿਸਟਮ ਆਪ੍ਰੇਸ਼ਨ ਕਾਰਪੋਰੇਸ਼ਨ ਲਿਮਟਿਡ ਭਾਵ POSOCO ਦੀ ਵੈੱਬਸਾਈਟ 'ਤੇ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਬਿਜਲੀ ਦੀ ਮੰਗ ਕਿਸ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ।
ਜਾਣੋ ਕੁਝ ਅੰਕੜੇ
ਹੁਣ ਬਿਜਲੀ ਮੰਤਰਾਲਾ ਇਨ੍ਹਾਂ ਰਾਜਾਂ ਨੂੰ ਦੱਸ ਰਿਹਾ ਹੈ ਕਿ ਪਾਵਰ ਐਕਸਚੇਂਜਾਂ ਵਿਚ ਬਿਜਲੀ ਉਪਲਬਧ ਹੈ ਅਤੇ ਰਾਜ ਚਾਹੁਣ ਤਾਂ ਉਥੋਂ ਬਿਜਲੀ ਖਰੀਦ ਸਕਦੇ ਹਨ। ਬਿਜਲੀ ਮੰਤਰਾਲੇ ਨੇ ਸਾਰੀਆਂ ਪਾਵਰ ਐਕਸਚੇਂਜਾਂ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਦਰ 12 ਰੁਪਏ ਪ੍ਰਤੀ ਯੂਨਿਟ ਕਰ ਦਿੱਤੀ ਹੈ।
ਕੋਲੇ ਦੇ ਭੰਡਾਰ ਵਿੱਚ ਕਮੀ ਦਾ ਇਕ ਵੱਡਾ ਕਾਰਨ ਬਿਜਲੀ ਦੀ ਮੰਗ ਵਿੱਚ ਅਚਾਨਕ ਵਾਧਾ ਹੈ। ਕੇਂਦਰ ਸਰਕਾਰ ਥਰਮਲ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਰਾਂਚੀ ਵਿੱਚ ਕੋਲ ਇੰਡੀਆ ਲਿਮਟਿਡ ਅਤੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਕੋਲੇ ਦੀ ਸਪਲਾਈ ਵਿੱਚ ਤੇਜ਼ੀ ਲਿਆਉਣ ਬਾਰੇ ਚਰਚਾ ਕੀਤੀ। ਕੋਲੇ ਦੀ ਕੋਈ ਕਮੀ ਨਾ ਹੋਣ ਦਾ ਭਰੋਸਾ ਦਿੰਦੇ ਹੋਏ ਰੇਲਵੇ ਨੇ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਲਈ 30 ਤੋਂ ਵੱਧ ਟਰੇਨਾਂ ਰੱਦ ਕਰ ਦਿੱਤੀਆਂ ਹਨ।
ਕੇਂਦਰ ਸਰਕਾਰ ਨੇ ਕੋਲੇ ਦੇ ਸੰਕਟ ਨੂੰ ਦੂਰ ਕਰਕੇ ਬਿਜਲੀ ਸਪਲਾਈ ਠੀਕ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਪਰ ਵਿਰੋਧੀ ਧਿਰ ਇਸ 'ਚ ਦੇਰੀ 'ਤੇ ਸਵਾਲ ਉਠਾ ਰਹੀ ਹੈ। ਵਿਰੋਧੀ ਧਿਰ ਕੇਂਦਰ 'ਤੇ ਹਮਲਾ ਬੋਲਦੀ ਨਜ਼ਰ ਆ ਰਹੀ ਹੈ।
ਰਾਹੁਲ ਗਾਂਧੀ ਨੇ ਫੇਸਬੁੱਕ 'ਤੇ ਇਕ ਪੋਸਟ ਲਿਖ ਕੇ ਇਕ ਵਾਰ ਫਿਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਲਿਖਿਆ ਕਿ 20 ਅਪ੍ਰੈਲ 2022 ਨੂੰ ਮੈਂ ਮੋਦੀ ਸਰਕਾਰ ਨੂੰ ਕਿਹਾ ਕਿ ਨਫ਼ਰਤ ਦੇ ਬੁਲਡੋਜ਼ਰ ਚਲਾਉਣੇ ਬੰਦ ਕਰੋ ਅਤੇ ਦੇਸ਼ ਦੇ ਪਾਵਰ ਪਲਾਂਟ ਸ਼ੁਰੂ ਕਰੋ। ਅੱਜ ਸਾਰਾ ਦੇਸ਼ ਕੋਲੇ ਅਤੇ ਬਿਜਲੀ ਸੰਕਟ ਕਾਰਨ ਪਰੇਸ਼ਾਨ ਹੈ।
ਮੈਂ ਫਿਰ ਕਹਿ ਰਿਹਾ ਹਾਂ ਕਿ ਇਹ ਸੰਕਟ ਛੋਟੇ ਉਦਯੋਗਾਂ ਨੂੰ ਤਬਾਹ ਕਰ ਦੇਵੇਗਾ। ਜਿਸ ਨਾਲ ਬੇਰੁਜ਼ਗਾਰੀ ਹੋਰ ਵਧੇਗੀ। ਛੋਟੇ ਬੱਚੇ ਇਸ ਭਿਆਨਕ ਗਰਮੀ ਨੂੰ ਸਹਿ ਨਹੀਂ ਸਕਦੇ। ਹਸਪਤਾਲਾਂ ਵਿੱਚ ਦਾਖ਼ਲ ਮਰੀਜ਼ਾਂ ਦੀ ਜਾਨ ਦਾਅ ’ਤੇ ਲੱਗੀ ਹੋਈ ਹੈ। ਰੇਲ, ਮੈਟਰੋ ਸੇਵਾਵਾਂ ਠੱਪ ਹੋਣ ਨਾਲ ਆਰਥਿਕ ਨੁਕਸਾਨ ਹੋਵੇਗਾ। ਮੋਦੀ ਜੀ, ਤੁਹਾਨੂੰ ਦੇਸ਼ ਅਤੇ ਲੋਕਾਂ ਦੀ ਕੋਈ ਪਰਵਾਹ ਨਹੀਂ?