Air India Flight Emergency Landing: ਪੰਛੀ ਦੇ ਜਹਾਜ਼ ਨਾਲ ਟਕਰਾਉਣ ਦਾ ਮਾਮਲਾ ਕੇਰਲ ਤੋਂ ਸਾਹਮਣੇ ਆਇਆ ਹੈ। ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਨਾਲ ਉਡਾਣ ਭਰਨ ਤੋਂ ਤੁਰੰਤ ਬਾਅਦ ਹੀ ਪੰਛੀ ਨਾਲ ਟਕਰਾ ਗਿਆ। ਜਿਸ ਕਾਰਨ ਏਅਰ ਇੰਡੀਆ ਦੇ ਜਹਾਜ਼ ਨੂੰ ਕੰਨੂਰ ਅੰਤਰਰਾਸ਼ਟਰੀ ਹਵਾਈ ਅੱਡੇ (Kannur International Airport) 'ਤੇ ਐਮਰਜੈਂਸੀ ਲੈਂਡਿੰਗ (Emergency Landing) ਕਰਨੀ ਪਈ। ਏਅਰ ਇੰਡੀਆ ਦੇ ਬੁਲਾਰੇ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ।


ਜਾਣਕਾਰੀ ਦਿੰਦੇ ਹੋਏ ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਪੰਛੀ ਨਾਲ ਟਕਰਾਉਣ ਦੀ ਘਟਨਾ ਤੋਂ ਬਾਅਦ ਜਹਾਜ਼ ਨੂੰ ਜਾਂਚ ਅਤੇ ਮੁਰੰਮਤ ਲਈ ਉਤਾਰਿਆ ਗਿਆ। ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਜਹਾਜ਼ ਨੇ 135 ਯਾਤਰੀਆਂ ਨੂੰ ਲੈ ਕੇ ਕੋਝੀਕੋਡ ਤੋਂ ਦਿੱਲੀ ਲਈ ਉਡਾਣ ਭਰੀ ਸੀ। ਜਹਾਜ਼ ਨੇ ਕੰਨੂਰ ਹਵਾਈ ਅੱਡੇ 'ਤੇ ਉਤਰਨਾ ਸੀ।


ਫਲਾਈਟ 'ਚ ਸਵਾਰ ਸੀ 135 ਯਾਤਰੀ


ਹਵਾਈ ਅੱਡੇ ਦੇ ਐਸਐਚਓ ਨੇ ਦੱਸਿਆ ਕਿ 135 ਯਾਤਰੀਆਂ ਚੋਂ 85 ਕੋਝੀਕੋਡ ਦੇ ਸੀ ਜਦੋਂ ਕਿ 50 ਕੰਨੂਰ ਦੇ ਸੀ। ਸਾਰੇ ਯਾਤਰੀ ਸੁਰੱਖਿਅਤ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਹੋਟਲ ਵਿੱਚ ਠਹਿਰਾਉਣ ਦਾ ਪ੍ਰਬੰਧ ਕੀਤਾ ਗਿਆ ਹੈ, ਜਿਨ੍ਹਾਂ ਦੀ ਅਗਲੀ ਯਾਤਰਾ ਮੰਗਲਵਾਰ ਨੂੰ ਹੋਵੇਗੀ।


ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਹਨ


ਦੇਸ਼ 'ਚ ਪਿਛਲੇ ਕੁਝ ਸਮੇਂ ਤੋਂ ਜਹਾਜ਼ਾਂ ਨਾਲ ਪੰਛੀਆਂ ਦੇ ਟਕਰਾਉਣ ਦੀਆਂ ਘਟਨਾਵਾਂ ਕੁਝ ਜ਼ਿਆਦਾ ਹੀ ਹੋ ਗਈਆਂ ਹਨ। ਪਿਛਲੇ ਮਹੀਨੇ 4 ਅਗਸਤ ਨੂੰ ਅਹਿਮਦਾਬਾਦ ਤੋਂ ਚੰਡੀਗੜ੍ਹ ਜਾ ਰਹੀ ਗੋ ਫਸਟ ਫਲਾਈਟ ਨਾਲ ਪੰਛੀ ਟਕਰਾ ਗਿਆ ਸੀ, ਜਿਸ ਕਾਰਨ ਜਹਾਜ਼ ਨੂੰ ਅਹਿਮਦਾਬਾਦ ਡਾਈਵਰਟ ਕੀਤਾ ਗਿਆ ਸੀ।


ਇਸ ਦੇ ਨਾਲ ਹੀ 19 ਜੂਨ ਨੂੰ ਪਟਨਾ ਏਅਰਪੋਰਟ ਤੋਂ ਵੀ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਸੀ। ਜਿੱਥੇ ਪਟਨਾ ਤੋਂ ਦਿੱਲੀ ਜਾ ਰਹੀ ਸਪਾਈਸ ਜੈੱਟ ਦੀ ਉਡਾਣ ਦੇ ਇੰਜਣ ਵਿੱਚ ਅੱਗ ਲੱਗ ਗਈ, ਜਿਸ ਤੋਂ ਬਾਅਦ ਕੁਝ ਮਿੰਟਾਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ। ਜਹਾਜ਼ ਵਿੱਚ ਕੁੱਲ 185 ਯਾਤਰੀ ਸਵਾਰ ਸੀ। ਬਾਅਦ 'ਚ ਜਾਂਚ 'ਚ ਸਾਹਮਣੇ ਆਇਆ ਕਿ ਪੰਛੀ ਦੇ ਟਕਰਾਉਣ ਕਾਰਨ ਇੰਜਣ ਖ਼ਰਾਬ ਹੋ ਗਿਆ ਸੀ।