Emergency Landing: ਬੰਗਲੌਰ ਤੋਂ ਵਾਰਾਨਸੀ ਜਾ ਰਹੇ ਇੰਡੀਗੋ ਦੇ ਜਹਾਜ਼ ਨੂੰ ਅੱਜ ਤਕਨੀਕੀ ਖਰਾਬੀ ਕਾਰਨ ਹੈਦਰਾਬਾਦ ਵੱਲ ਮੋੜ ਦਿੱਤਾ ਗਿਆ। ਏਅਰਲਾਈਨ ਨੇ ਕਿਹਾ ਕਿ ਯਾਤਰੀਆਂ ਨੂੰ ਵਾਰਾਣਸੀ ਲਿਜਾਣ ਲਈ ਬਦਲਵਾਂ ਜਹਾਜ਼ ਮੁਹੱਈਆ ਕਰਵਾਇਆ ਗਿਆ ਹੈ। 


ਇਹ ਵੀ ਪੜ੍ਹੋ: ਪਲੇਟ 'ਚ ਪਈ ਮੱਛੀ ਅਚਾਨਕ ਹੋ ਗਈ ਜ਼ਿੰਦਾ, ਚੌਪਸਟਿਕ ਨਾਲ ਕੱਟਦੇ ਦੇਖ ਯੂਜ਼ਰਸ ਦੇ ਉੱਡੇ ਹੋਸ਼, ਦੇਖੋ ਵਾਇਰਲ ਵੀਡੀਓ









ਇੰਡੀਗੋ ਦੀ ਉਡਾਣ 6ਈ897 ਬੰਗਲੌਰ ਤੋਂ ਵਾਰਾਨਸੀ ਨੂੰ ਜਾ ਰਹੀ ਕਿ ਉਸ ਵਿੱਚ ਤਕਨੀਕੀ ਖਰਾਬੀ ਪੈਦਾ ਹੋ ਗਈ ਜਿਸ ਕਾਰਨ ਉਸ ਨੂੰ ਹੈਦਰਾਬਾਦ ਵੱਲ ਮੋੜ ਦਿੱਤਾ। ਇੰਡੀਗੋ ਨੇ ਕਿਹਾ ਕਿ ਹੈਦਰਾਬਾਦ ਵਿਖੇ ਜਹਾਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਯਾਤਰੀਆਂ ਦੀ ਗਿਣਤੀ ਬਾਰੇ ਵੇਰਵਿਆਂ ਦਾ ਤੁਰੰਤ ਪਤਾ ਨਹੀਂ ਲੱਗਿਆ।


ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਕਿਹਾ ਕਿ ਸਾਰੇ 137 ਯਾਤਰੀ ਸੁਰੱਖਿਅਤ ਹਨ। ਫਲਾਈਟ ਨੇ ਬੰਗਲੌਰ ਤੋਂ ਵਾਰਾਣਸੀ ਲਈ ਉਡਾਣ ਭਰੀ ਸੀ। ਇਸ ਤੋਂ ਪਹਿਲਾਂ 1 ਅਪ੍ਰੈਲ ਨੂੰ ਦਿੱਲੀ ਤੋਂ ਦੁਬਈ ਲਈ ਉਡਾਣ ਭਰਨ ਤੋਂ ਬਾਅਦ ਇਕ ਕਾਰਗੋ ਜਹਾਜ਼ ਨਾਲ ਪੰਛੀ ਟਕਰਾ ਗਿਆ ਸੀ। ਅਲਰਟ ਜਾਰੀ ਕਰਨ ਤੋਂ ਬਾਅਦ ਉਸ ਨੂੰ ਦਿੱਲੀ ਹਵਾਈ ਅੱਡੇ 'ਤੇ ਵਾਪਸ ਲਿਆਂਦਾ ਗਿਆ। ਜਾਂਚ ਦੌਰਾਨ ਪਤਾ ਲੱਗਾ ਕਿ ਪੰਛੀ ਦੇ ਟਕਰਾਉਣ ਕਾਰਨ ਜਹਾਜ਼ ਦੀ ਵਿੰਡਸ਼ੀਲਡ 'ਚ ਦਰਾੜ ਆ ਗਈ ਸੀ। ਹਾਲਾਂਕਿ ਕੁਝ ਸਮੇਂ ਬਾਅਦ ਜਹਾਜ਼ ਨੇ ਫਿਰ ਤੋਂ ਉਡਾਨ ਭਰੀ।


ਤੁਹਾਨੂੰ ਦੱਸ ਦਈਏ ਕਿ ਐਤਵਾਰ ਨੂੰ ਇਤਿਹਾਦ ਏਅਰਵੇਜ਼ ਨੂੰ 200 ਯਾਤਰੀਆਂ ਨੂੰ ਲੈ ਕੇ ਬੈਂਗਲੁਰੂ ਤੋਂ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ। ਉਸ ਫਲਾਈਟ 'ਚ ਵੀ ਤਕਨੀਕੀ ਖਰਾਬੀ ਦਾ ਪਤਾ ਲੱਗਣ 'ਤੇ ਬੈਂਗਲੁਰੂ ਹਵਾਈ ਅੱਡੇ 'ਤੇ ਹੀ ਵਾਪਸ ਐਮਰਜੈਂਸੀ ਲੈਂਡਿੰਗ ਕਰਵਾਉਣ ਦਾ ਫੈਸਲਾ ਲਿਆ ਗਿਆ ਸੀ। ਤਕਨੀਕੀ ਜਾਂਚ ਤੋਂ ਬਾਅਦ, ਫਲਾਈਟ ਨੇ ਅਬੂ ਧਾਬੀ ਲਈ ਦੁਬਾਰਾ ਉਡਾਣ ਭਰੀ।


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦਾ ਸਟੀਲ ਬੈਂਗਲਜ਼ ਤੇ ਬੁਰਨਾ ਬੁਆਏ ਨਾਲ ਗਾਣਾ 'ਮੇਰਾ ਨਾਂ' 7 ਅਪ੍ਰੈਲ ਨੂੰ ਹੋਵੇਗਾ ਰਿਲੀਜ਼