Viral Video: ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ 'ਚ ਇੱਕ ਕੁੜੀ ਨੂੰ ਤਾਲਿਬਾਨੀ ਸਜ਼ਾ ਦੇਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿਚ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕਾਂ ਦਾ ਗੈਂਗ ਇਕ ਕਮਰੇ ਵਿਚ ਇਕ ਲੜਕੀ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਰਿਹਾ ਹੈ। ਭਾਜਪਾ ਨੇ ਵੀ ਇਸ ਵੀਡੀਓ ਨੂੰ ਆਪਣੇ ਐਕਸ ਹੈਂਡਲ 'ਤੇ ਸਾਂਝਾ ਕਰਕੇ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਟੀਐਮਸੀ ਸਰਕਾਰ ਦੀ ਆਲੋਚਨਾ ਕੀਤੀ ਹੈ।


ਬੀਜੇਪੀ ਨੇ ਲਿਖਿਆ ਕਿ ਇਹ ਘਟਨਾ ਕਮਰਹਾਟੀ ਨਗਰਪਾਲਿਕਾ ਦੇ ਅਰਿਆਦਾਹਾ ਸਥਿਤ ਤਲਤਲਾ ਕਲੱਬ ਵਿੱਚ ਵਾਪਰੀ ਹੈ। ਔਰਤ ਨੂੰ ਡੰਡਿਆਂ ਨਾਲ ਕੁੱਟਣ ਵਾਲੇ ਵਿਅਕਤੀ ਦਾ ਨਾਮ ਜਯੰਤ ਸਿੰਘ ਹੈ, ਜੋ ਕਥਿਤ ਤੌਰ 'ਤੇ ਟੀਐਮਸੀ ਵਿਧਾਇਕ ਮਦਨ ਮਿੱਤਰਾ ਦਾ ਕਰੀਬੀ ਹੈ। ਉਹ ਇਲਾਕੇ ਵਿੱਚ 'ਸੁਪਾਰੀ' ਲੈਣ ਵਾਲਾ ਇੱਕ ਬਦਨਾਮ ਅਪਰਾਧੀ ਹੈ, ਜੋ ਮੁੱਖ ਮੰਤਰੀ ਮਮਤਾ ਬੈਨਰਜੀ ਦੀ 'ਮਹਿਲਾ-ਕੇਂਦ੍ਰਿਤ' ਸਰਕਾਰ ਦੇ ਘੋਰ ਪਖੰਡ ਨੂੰ ਉਜਾਗਰ ਕਰਦਾ ਹੈ।






ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।