ਰਜਨੀਸ਼ ਕੌਰ ਦੀ ਰਿਪੋਰਟ


Senior Journalist Ravish Kumar : ਉੱਘੇ ਪੱਤਰਕਾਰ ਰਵੀਸ਼ ਕੁਮਾਰ (Ravish Kumar) ਨੇ ਐਨਡੀਟੀਵੀ (NDTV) ਤੋਂ ਅਸਤੀਫਾ ਦੇ ਦਿੱਤਾ ਹੈ। ਐਨਡੀਟੀਵੀ ਸਮੂਹ ਦੇ ਪ੍ਰਧਾਨ ਸੁਪਰਨਾ ਸਿੰਘ ਵੱਲੋਂ ਕਰਮਚਾਰੀਆਂ ਨੂੰ ਇਕ ਮੇਲ ਭੇਜਿਆ ਗਿਆ, ਜਿਸ ਵਿਚ ਲਿਖਿਆ ਗਿਆ ਹੈ, "ਰਵੀਸ਼ ਨੇ ਐਨਡੀਟੀਵੀ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਕੰਪਨੀ ਨੇ ਉਹਨਾਂ ਦੇ ਅਸਤੀਫੇ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ।"  


'ਰਵੀਸ਼ ਕੀ ਰਿਪੋਰਟ' ਨਾਲ ਹਾਸਿਲ ਕੀਤੀ ਪ੍ਰਸਿੱਧੀ 


ਰਵੀਸ਼ ਕੁਮਾਰ ਨੇ ਆਪਣੇ ਪ੍ਰੋਗਰਾਮ 'ਰਵੀਸ਼ ਕੀ ਰਿਪੋਰਟ' ਨਾਲ ਪ੍ਰਸਿੱਧੀ ਹਾਸਿਲ ਕੀਤੀ ਅਤੇ ਬਾਅਦ ਵਿਚ ਉਹ ਪ੍ਰਾਈਮ ਟਾਈਮ ਨਾਲ NDTV ਇੰਡੀਆ ਦਾ ਮੁੱਖ ਚਿਹਰਾ ਬਣ ਗਏ। ਉਹਨਾਂ ਨੂੰ ਰੈਮਨ ਮੈਗਸੇਸੇ ਐਵਾਰਡ ਮਿਲ ਚੁੱਕਿਆ ਹੈ। ਉਹ ਅਕਸਰ ਸਰਕਾਰ ਦੀ ਆਲੋਚਨਾ ਕਰਕੇ ਸੁਰਖੀਆਂ ਵਿਚ ਰਹਿੰਦੇ ਹਨ।


ਰਵੀਸ਼ ਦਾ ਅਸਤੀਫਾ ਪ੍ਰਣਯ ਰਾਏ ਅਤੇ ਰਾਧਿਕਾ ਰਾਏ ਦੇ ਆਰਆਰਪੀਆਰ ਹੋਲਡਿੰਗ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰਾਂ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਕ ਦਿਨ ਬਾਅਦ ਆਇਆ ਹੈ। ਇਹ ਕੰਪਨੀ ਐਨਡੀਟੀਵੀ ਦੀ ਪ੍ਰਮੋਟਰ ਗਰੁੱਪ ਵ੍ਹਹੀਕਲ ਹੈ।


ਅਡਾਨੀ ਸਮੂਹ ਦੀ NDTV 'ਚ ਹਿੱਸੇਦਾਰੀ


ਇਸ ਤੋਂ ਇਕ ਦਿਨ ਪਹਿਲਾਂ ਹੀ ਆਰਆਰਪੀਆਰ ਹੋਲਡਿੰਗ ਪ੍ਰਾਈਵੇਟ ਲਿਮਟਿਡ ਨੇ ਆਪਣੇ ਇਕੁਇਟੀ ਸ਼ੇਅਰ ਬਾਰੇ ਜਾਣਕਾਰੀ ਦਿੱਤੀ ਸੀ। ਜਿਸ ਵਿਚੋਂ 99.5% ਇਕੁਇਟੀ ਸ਼ੇਅਰ ਵਿਸ਼ਵ ਪ੍ਰਧਾਨ ਕਮਰਸ਼ੀਅਲ ਪ੍ਰਾਈਵੇਟ ਲਿਮਟਿਡ ਕੋਲ ਹਨ, ਇਹ ਉਹ ਕੰਪਨੀ ਹੈ ਜਿਸ ਨੂੰ ਅਡਾਨੀ ਗਰੁੱਪ ਦੀ ਮੀਡੀਆ ਕੰਪਨੀ AMGMedia Networks ਦੁਆਰਾ ਐਕੁਆਇਰ ਕੀਤਾ ਗਿਆ ਹੈ। ਇਸ ਨਾਲ ਅਡਾਨੀ ਸਮੂਹ ਦੀ ਹੁਣ NDTV ਵਿਚ 29.18% ਹਿੱਸੇਦਾਰੀ ਹੈ।


 



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ




ਦਿੱਲੀ ਸ਼ਰਾਬ ਘੁਟਾਲੇ 'ਚ ਇਕ ਹੋਰ ਗ੍ਰਿਫਤਾਰੀ, ED ਨੇ ਕਾਰੋਬਾਰੀ ਅਮਿਤ ਅਰੋੜਾ ਨੂੰ ਕੀਤਾ ਗ੍ਰਿਫਤਾਰ , BJP ਦੇ ਸਟਿੰਗ ਆਪ੍ਰੇਸ਼ਨ 'ਚ ਦਿਖਿਆ ਸੀ



ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ