ਆਜ਼ਾਦ ਭਾਰਤ ਦੇ ਇਤਿਹਾਸ ‘ਚ ਅਜਿਹਾ ਹੋਇਆ ਪਹਿਲੀ ਵਾਰ, ਪਿਛਲੇ 6 ਸਾਲਾਂ ‘ਚ ਘਟੀਆਂ 90 ਲੱਖ ਨੌਕਰੀਆਂ
ਏਬੀਪੀ ਸਾਂਝਾ | 01 Nov 2019 01:48 PM (IST)
ਰੁਜ਼ਗਾਰ ਨੂੰ ਲੈ ਕੇ ਦੇਸ਼ ‘ਚ ਕਾਫੀ ਬਹਿਸ ਜਾਰੀ ਹੈ। ਇਸੇ ਦੌਰਾਨ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ‘ਚ ਪਤਾ ਚਲਿਆ ਹੈ ਕਿ ਪਿਚਲੇ ਛੇ ਸਾਲ ‘ਚ ਦੇਸ਼ ‘ਚ ਰੋਜ਼ਗਾਰ ‘ਚ 90 ਲੱਖ ਦੀ ਗਿਰਾਵਟ ਆਈ ਹੈ।
ਨਵੀਂ ਦਿੱਲੀ: ਰੁਜ਼ਗਾਰ ਨੂੰ ਲੈ ਕੇ ਦੇਸ਼ ‘ਚ ਕਾਫੀ ਬਹਿਸ ਜਾਰੀ ਹੈ। ਇਸੇ ਦੌਰਾਨ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ‘ਚ ਪਤਾ ਚਲਿਆ ਹੈ ਕਿ ਪਿਚਲੇ ਛੇ ਸਾਲ ‘ਚ ਦੇਸ਼ ‘ਚ ਰੋਜ਼ਗਾਰ ‘ਚ 90 ਲੱਖ ਦੀ ਗਿਰਾਵਟ ਆਈ ਹੈ। ਇਹ ਰਿਪੋਰਟ ਅਮੀਜ ਪ੍ਰੇਮਜੀ ਯੂਨੀਵਰਸੀਟੀ ਦੇ ਸੈਂਟਰ ਆਫ਼ ਇੰਪਲਾਈਮੈਂਟ ਵੱਲੋਂ ਪੇਸ਼ ਕੀਤੀ ਗਈ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਆਜ਼ਾਦ ਭਾਰਤ ਦੇ ਇਤਿਹਾਸ ‘ਚ ਅਜਿਹਾ ਪਹਿਲੀ ਵਾਰ ਹੈ ਜਦੋਂ ਰੋਜ਼ਗਾਰ ‘ਚ ਇਸ ਤਰ੍ਹਾਂ ਦੀ ਗਿਰਾਵਟ ਆਈ ਹੈ। ਅੰਕੜੇ ਸਾਲ 2011-12 ਅਤੇ 2017-18 ਦੇ ਹਨ। ਦੂਜੇ ਪਾਸੇ ਵੇਖਿਆ ਜਾਵੇਂ ਤਾਂ 2011-12 ਅਤੇ 2017-18 ‘ਚ ਹਰ ਸਾਲ ਕਰੀਬ 26 ਲੱਖ ਲੋਕਾਂ ਦੌ ਨੌਕਰੀਆਂ ਗਈਆਂ। ਇਸ ਰਿਪੋਰਟ ਨੂੰ ਸੰਤੋਸ਼ ਮੇਹਰੋਤਰਾ ਅਤੇ ਜੇਕੇ ਪਾਰਿਦਾ ਨੇ ਸੈਂਟਰ ਆਫ਼ ਸਸਟੇਨੇਬੇਲ ਇੰਪਲਾਈਮੈਂਟ ਲਈ ਤਿਆਰ ਕੀਤਾ ਹੈ। ਇਸ ‘ਚ ਦੋਵਾਂ ਨੇ ਲਿੱਖੀਆ ਹੈ ਕਿ 2011-12 ਅਤੇ 2017-18 ‘ਚ ਕੁਲ ਰੁਜ਼ਗਾਰ ‘ਚ 90 ਲੱਖ ਦੀ ਕਮੀ ਆਈ ਹੈ।