ਨਵੀਂ ਦਿੱਲੀ: ਦਿੱਲ ਪੁਲਿਸ ਦੀ ਸਪੈਸ਼ਲ ਸੈਲ ਦੀ ਟੀਮ ਨੇ ਅੱਜ ਸਵੇਰੇ ਸਾਢੇ ਚਾਰ ਵਜੇ ਗਾਜੀਪੁਰ ਵਿੱਚ ਦੋ ਬਦਮਾਸ਼ਾਂ ਨਾਲ ਮੁਕਾਬਲਾ ਕੀਤਾ। ਇਸ ਮੁਕਾਬਲੇ ਵਿੱਚ ਵਿਨੋਦ ਨਾਂ ਦਾ ਬਦਮਾਸ਼ ਜ਼ਖ਼ਮੀ ਹੋ ਗਿਆ। ਜਿਸ ਬਾਈਕ ’ਤੇ ਦੋਵੇਂ ਬਦਮਾਸ਼ ਸਵਾਰ ਸਨ, ਉਸਦੀ ਨੰਬਰ ਪਲੇਟ ਨੂੰ ਸਫੈਦ ਕਾਗਜ਼ ਨਾਲ ਢੱਕਿਆ ਹੋਇਆ ਸੀ। ਪੁਲਿਸ ਦੀ ਘੇਰਾਬੰਦੀ ਵਿੱਚ ਆਪਣੇ-ਆਪ ਨੂੰ ਘਿਰਦਾ ਵੇਖ ਬਦਮਾਸ਼ਾਂ ਨੇ ਪੁਲਿਸ ਉੱਤੇ ਗੋਲ਼ੀਬਾਰੀ ਕਰ ਦਿੱਤੀ ਸੀ, ਜਿਸਦੇ ਜਵਾਬ ਵਿੱਚ ਪੁਲਿਸ ਨੇ ਵੀ 12 ਰੌਂਦ ਫਾਇਰਿੰਗ ਕੀਤੀ।


ਫਾਇਰਿੰਗ ਵਿੱਚ ਵਿਨੋਦ ਨਾਂ ਦਾ ਬਦਮਾਸ਼ ਜ਼ਖ਼ਮੀ ਹੋ ਗਿਆ ਪਰ ਅਸ਼ੋਕ ਪ੍ਰਧਾਨ ਨਾਂ ਦਾ ਬਦਮਾਸ਼ ਭੱਜਣ ਵਿੱਚ ਕਾਮਯਾਬ ਹੋ ਗਿਆ। ਦੱਸਿਆ ਦਾ ਰਿਹਾ ਹੈ ਕਿ ਇਹ ਬਦਮਾਸ਼ ਨੀਤੂ ਦਾਬੋਦਿਆ ਗੈਂਗ ਦੇ ਹਨ। 2013 ਵਿੱਚ ਪੁਲਿਸ ਨੇ ਨੀਤੂ ਦਾਬੋਦਿਆ ਨੂੰ ਸਾਊਥ ਦਿੱਲੀ ਵਿੱਚ ਇੱਕ ਮੁਕਾਬਲੇ ਵਿੱਚ ਮਾਰ ਮੁਕਾਇਆ ਸੀ। ਅਸ਼ੋਕ ਪ੍ਰਧਾਨ ਹਰਿਆਣਾ ਦਾ ਖ਼ਤਰਨਾਕ ਬਦਮਾਸ਼ ਹੈ। ਇਸ ਉੱਤੇ ਰੰਗਦਾਰੀ, ਲੁੱਟ, ਕਤਲ ਤੇ ਹੋਰ ਕਈ ਮਾਮਲੇ ਦਰਜ ਹਨ। ਦਿੱਲੀ ਪੁਲਿਸ ਨੂੰ ਕਾਫੀ ਦਿਨਾਂ ਤੋਂ ਇਨ੍ਹਾਂ ਦੀ ਤਲਾਸ਼ ਸੀ।

ਬਦਮਾਸ਼ਾਂ ਦੀ ਸਬਹ ਮਿਲਦਿਆਂ ਹੀ ਪੁਲਿਸ ਨੇ ਇਨ੍ਹਾਂ ਨੂੰ ਘੇਰਨ ਦੀ ਫੁੱਲ ਤਿਆਰੀ ਕਰ ਲਈ ਸੀ। ਪੁਲਿਸ ਨੇ ਇਨ੍ਹਾਂ ’ਤੇ ਦੋ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ। ਸਪੈਸ਼ਲ ਸੈਲ ਦੇ ਸੂਤਰਾਂ ਦਾ ਕਹਿਣਾ ਹੈ ਕਿ ਦੋਵੇਂ ਬਦਮਾਸ਼ ਉੱਤਰ ਪ੍ਰਦੇਸ਼, ਹਰਿਆਣਾ ਤੇ ਦਿੱਲੀ ਤਿਨਾਂ ਸੂਬਿਆਂ ਵਿੱਚ ਵਾਂਟਿਡ ਸਨ।