ਅੰਮ੍ਰਿਤਸਰ: ਪੱਛਮੀ ਬੰਗਾਲ ਵਿੱਚ ਕੋਲੇ ਦੀ ਖਾਣ ਵਿੱਚੋਂ 65 ਲੋਕਾਂ ਨੂੰ ਜ਼ਿੰਦਾ ਬਚਾਉਣ ਵਾਲੇ ਅੰਮ੍ਰਿਤਸਰ ਨਾਲ ਸਬੰਧਤ ਇੰਜੀਨੀਅਰ ਜਸਵੰਤ ਸਿੰਘ ਗਿੱਲ ਦਾ ਮੰਗਲਵਾਰ ਦੇਰ ਸ਼ਾਮ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਸਵਰਗੀ ਗਿੱਲ ਦੇ ਬੇਟੇ ਡਾ. ਸਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਦੇਰ ਸ਼ਾਮ ਉਨ੍ਹਾਂ ਨੂੰ ਘਰ ਵਿੱਚ ਦਿਲ ਦਾ ਦੌਰਾ ਪਿਆ। ਬੁੱਧਵਾਰ ਸਵੇਰੇ ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਾਂ ਵਿਖੇ ਗਿੱਲ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।


ਜ਼ਿਕਰਯੋਗ ਹੈ ਕਿ 1989 ਦੇ ਪੱਛਮੀ ਬੰਗਾਲ ਦੇ ਰਾਣੀ ਗੰਜ ਸਥਿਤ ਮਹਾਂਵੀਰ ਕੋਲੇ ਦੀ ਖਾਣ ਵਿੱਚੋਂ ਇੰਜੀ ਜਸਵੰਤ ਸਿੰਘ ਗਿੱਲ ਨੇ 300 ਫੁੱਟ ਹੇਠਾਂ ਪਾਣੀ ਨਾਲ ਭਰੀ ਖਾਣ ਵਿੱਚ ਫਸੇ ਮਜ਼ਦੂਰਾਂ ਨੂੰ ਛੇ ਘੰਟਿਆਂ ਦੇ ਵਿੱਚ ਇੱਕ ਕੈਪਸੂਲ ਦੇ ਜ਼ਰੀਏ ਸਹੀ ਸਲਾਮਤ ਬਾਹਰ ਕੱਢ ਕੇ ਮਿਸਾਲ ਕਾਇਮ ਕੀਤੀ। ਜਿਸ ਕਾਰਨ ਉਨ੍ਹਾਂ ਨੂੰ ਕਈ ਸਨਮਾਨ ਵੀ ਮਿਲੇ।


65 ਲੋਕਾਂ ਨੂੰ ਜ਼ਿੰਦਾ ਬਚਾਉਣ ਲਈ ਇੰਜੀ ਗਿੱਲ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਸਰਵੋਤਮ ਜੀਵਨ ਰੱਖਿਆ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੂੰ ਦਾ ਹੀਰੋ ਉਹ ਪੁਰਾਣੀ ਗੰਜ ਸਮੇਤ ਦੇਸ਼ ਦੇ ਕਈ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਸੀ।