ਐਂਟਿਗਾ: ਇੰਗਲ਼ੈਂਡ ਨੇ ਟੀ-20 ਮਹਿਲਾ ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ‘ਚ ਭਾਰਤੀ ਟੀਮ ਨੂੰ ਅੱਠ ਵਿਕਟਾਂ ਨਾਲ ਮਾਤ ਦੇ ਚੌਥੀ ਵਾਰ ਆਪਣੀ ਥਾਂ ਪੱਕੀ ਕੀਤੀ ਹੈ। ਹੁਣ 25 ਨਵੰਬਰ ਨੂੰ ਫਾਈਨਲ ‘ਚ ਇੰਗਲੈਂਡ ਦਾ ਮੁਕਾਬਲਾ ਆਸਟ੍ਰੇਲੀਆ ਦੀ ਟੀਮ ਨਾਲ ਹੋਣਾ ਹੈ। ਇਸ ਮੈਚ ‘ਚ ਭਾਰਤ ਨੇ ਟੌਸ ਜਿੱਤ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ।
ਭਾਰਤੀ ਟੀਮ ਇਸ ਮੈਚ ‘ਚ ਪੂਰੇ ਓਵਰ ਵੀ ਨਹੀਂ ਖੇਡ ਪਾਈ। 19.3 ਓਵਰਾਂ ‘ਚ ਭਾਰਤੀ ਕ੍ਰਿਕਟ ਟੀਮ 112 ਦੌੜਾਂ ਹੀ ਬਣਾ ਪਾਈ। ਇਸ ਦੇ ਜਵਾਬ ‘ਚ ਇੰਗਲੈਂਡ ਨੇ 17.1 ਓਵਰਾਂ ‘ਚ 116 ਦੌੜਾਂ ਬਣਾ ਮੈਚ ਆਪਣੇ ਨਾਂ ਕਰ ਲਿਆ। ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਹੋਣ ਦੇ ਬਾਵਜੂਦ ਟੀਮ ਮੈਚ ਹਾਰ ਗਈ। ਇਸ ਮੈਚ ‘ਚ ਭਾਰਤ ਦੇ ਆਖਰੀ 7 ਵਿਕਟ 23 ਦੌੜਾਂ ‘ਤੇ ਹੀ ਡਿੱਗ ਗਏ।
ਭਾਰਤ ਵੱਲੋਂ ਦਿੱਤੇ ਟੀਚੇ ਤਕ ਪਹੁੰਚਣ ‘ਚ ਇੰਗਲੈਂਡ ਦੀ ਸ਼ੁਰੂਆਤ ਮੱਠੀ ਰਹੀ ਪਰ ਸ਼ਵਿਰ ਤੇ ਜੋਂਸ ਦੇ ਦਮ ‘ਤੇ ਇੰਗਲੈਂਡ ਨੇ 17.1 ਓਵਰਾਂ ‘ਚ ਮੈਚ ਜਿੱਤ ਲਿਆ। ਭਾਰਤ ਤੇ ਇੰਗਲੈਂਡ ਦੇ ਮੁਕਾਬਲਿਆਂ ‘ਚ ਇੰਗਲੈਂਡ ਇੱਕ ਵਾਰ ਵੀ ਹਾਰਿਆ ਨਹੀਂ। ਹੁਣ ਟੀ-20 ਵਿਧਵ ਕੱਪ ਜਿੱਤਣ ਦਾ ਸੁਫਨਾ ਭਾਰਤੀ ਟੀਮ ਦਾ ਤਾਂ ਰਿਹਾ ਨਹੀਂ ਪਰ ਟੀਮ ਨੇ ਪੂਰੀ ਲੀਗ ‘ਚ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਜਿਸ ਦੀ ਤਾਰੀਫ ਕਰਨੀ ਬਣਦੀ ਹੈ।