ਨਵੀਂ ਦਿੱਲੀ: ਇੰਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈਪੀਐਫਓ) ਨੇ ਦੀਵਾਲੀ ਤੋਂ ਪਹਿਲਾਂ ਆਪਣੇ ਕਰਮਚਾਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਇਸ ਤਹਿਤ ਕਰਮਚਾਰੀਆਂ ਨੂੰ 60 ਦਿਨਾਂ ਦਾ ਪ੍ਰੋਡਕਟੀਵਿਟੀ ਲਿੰਕਡ ਬੋਨਸ (ਪੀਐਲਬੀ) ਦਿੱਤਾ ਜਾਵੇਗਾ। ਈਪੀਐਫਓ ਦੇ ਸਾਰੇ ਗਰੁੱਪ ਸੀ ਤੇ ਗਰੁੱਪ ਬੀ (ਨਾਨ-ਗੈਜੇਟਡ) ਕਰਮਚਾਰੀਆਂ ਨੂੰ ਸਾਲ 2018-19 ਲਈ ਬੋਨਸ ਦਾ ਲਾਭ ਮਿਲੇਗਾ।


ਬੋਨਸ ਦੀ ਰਕਮ ਜ਼ੋਨਲ ਅਧਿਕਾਰੀ ਰਾਹੀਂ ਸੌਂਪੀ ਗਈ ਰਿਪੋਰਟ ਦੇ ਅਧਾਰ 'ਤੇ ਕੀਤੀ ਗਈ ਹੈ। ਬੋਨਸ ਲਈ ਸਾਰੇ ਨਿਯਮ ਵਿੱਤ ਮੰਤਰਾਲੇ ਦੀ ਮਿਆਦ ਤੇ ਸ਼ਰਤ ਅਨੁਸਾਰ ਹੋਣਗੇ


ਬੋਨਸ ਦੀ ਰਕਮ ਲੈਣ ਲਈ ਸਰਲ ਫਾਰਮੂਲਾ ਹੈ। ਇਸ ਤਹਿਤ ਮੁਲਾਜ਼ਮਾਂ ਦੀ ਤਨਖ਼ਾਹ ਨੂੰ ਜਿੰਨੇ ਦਿਨਾਂ ਦਾ ਬੋਨਸ ਮਿਲੇਗਾ, ਉਸ ਨਾਲ ਗੁਣਾ ਕਰਕੇ 30.4 ਨਾਲ ਤਕਸੀਮ ਕੀਤਾ ਜਾਂਦਾ ਹੈ। ਇੱਥੇ 30.4 ਦਾ ਮਤਲਬ ਇੱਕ ਮਹੀਨੇ ਦੇ ਔਸਤ ਦਿਨ ਤੋਂ ਹੈ।