28 ਮੈਂਬਰਾਂ ਦਾ ਇਹ ਗਰੁੱਪ ਕੱਲ੍ਹ ਕਸ਼ਮੀਰ ਦਾ ਦੌਰਾ ਕਰੇਗਾ।ਧਾਰਾ 370 ਹਟਾਏ ਜਾਣ ਤੋਂ ਬਾਅਦ ਇਹ ਪਹਿਲਾਂ ਮੌਕੇ ਹੈ ਜਦੋਂ ਕੋਈ ਇੰਟਰਨੈਸ਼ਨਲ ਵਫਦ ਸੂਬੇ ਦਾ ਦੌਰਾ ਕਰ ਰਿਹਾ ਹੈ। ਇਸ ਬਾਰੇ ਬੀਜੇਪੀ ਨੇਤਾ ਅਤੇ ਸੰਸਦ ਮੈਂਬਰ ਸੁਬ੍ਰਮਣੀਅਮ ਸਵਾਮੀ ਨੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਹੈਰਾਨ ਹਾਂ ਕਿ ਵਿਦੇਸ਼ ਮੰਤਰਾਲਾ ਨੇ ਇੰਟਰਨੈਸ਼ਨਲ ਯੂਨਿਅਨ ਸੰਸਦ ਮੈਂਬਰਾਂ ਦੇ ਕਸ਼ਮੀਰ ਜਾਣ ਦਾ ਪ੍ਰਬੰਧ ਕੀਤਾ ਹੈ। ਇਹ ਸਾਡੀ ਰਾਸ਼ਟਰ ਨੀਤੀ ਲਈ ਟੀਕ ਨਹੀ ਹੈ। ਮੈਂ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਇਹ ਯਾਤਰਾ ਨੂੰ ਰੱਦ ਕੀਤਾ ਜਾਵੇ।
ਦੱਸ ਦਈਏ ਕਿ ਇਸ ਫੈਸਲੇ ਦੇ ਵਿਰੋਧ ‘ਚ ਪ੍ਰਦਰਸ਼ਨਾਂ ਨੂੰ ਵੇਖਦੇ ਹੋਏ ਜੰਮੂ-ਕਸ਼ਮੀਰ ‘ਚ ਸਖ਼ਤ ਪ੍ਰਤੀਬੰਧ ਲਗਾਏ ਗਏ ਸੀ। ਜੰਮੂ ਤੋਂ ਕੁਝ ਦਿਨ ਪਹਿਲਾਂ ਹੀ ਸਾਰੇ ਬੈਨ ਖ਼ਤਮ ਕੀਤੇ ਗਏ ਹਨ। ਜਦਕਿ ਕਸ਼ਮੀਰ ਤੋਂ ਹੋਲੀ-ਹੋਲੀ ਬੈਨ ਹਟਾਏ ਜਾ ਰਹੇ ਹਨ। ਘਾਟੀ ‘ਚ ਕੂਝ ਦਿਨ ਪਹਿਲਾਂ ਹੀ ਪੋਸਟਪੈਡ ਮੋਬਾਇਲ ਸੇਵਾ ਦੋਬਾਰਾ ਸ਼ੁਰੂ ਕੀਤੀ ਗਈ ਸੀ।