Supreme Court On Rape Case: ਸੁਪਰੀਮ ਕੋਰਟ ਨੇ ਹਰ ਅਸਫਲ ਰਿਸ਼ਤੇ ਨੂੰ ਬਲਾਤਕਾਰ ਦਾ ਲੇਬਲ ਲਗਾਉਣ ਦੇ ਖਿਲਾਫ ਚੇਤਾਵਨੀ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਇਸ ਨਾਲ ਜਿਨਸੀ ਸ਼ੋਸ਼ਣ ਦੇ ਅਸਲ ਮਾਮਲਿਆਂ ਨੂੰ ਨੁਕਸਾਨ ਹੋ ਸਕਦਾ ਹੈ। ਅਦਾਲਤ ਨੇ ਇਹ ਟਿੱਪਣੀ ਮੱਧ ਪ੍ਰਦੇਸ਼ ਹਾਈ ਕੋਰਟ ਦੇ ਉਸ ਹੁਕਮ ਖ਼ਿਲਾਫ਼ ਦਾਇਰ ਅਪੀਲ ਦੀ ਸੁਣਵਾਈ ਦੌਰਾਨ ਕੀਤੀ, ਜਿਸ ਵਿੱਚ ਹਾਈ ਕੋਰਟ ਨੇ ਇੱਕ ਵਿਅਕਤੀ ਖ਼ਿਲਾਫ਼ ਬਲਾਤਕਾਰ ਦੇ ਕੇਸ ਨੂੰ ਰੱਦ ਕਰ ਦਿੱਤਾ ਸੀ।
ਸੁਪਰੀਮ ਕੋਰਟ ਨੇ ਸੋਮਵਾਰ (25 ਅਗਸਤ) ਨੂੰ ਕਿਹਾ, "ਅਸਫਲ ਰਿਸ਼ਤੇ ਦੇ ਹਰ ਉਦਾਹਰਣ ਨੂੰ ਬਲਾਤਕਾਰ ਦੇ ਮਾਮਲੇ ਦੇ ਰੂਪ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਜਿਨਸੀ ਸ਼ੋਸ਼ਣ ਦੇ ਅਸਲ ਮਾਮਲਿਆਂ ‘ਤੇ ਗਲਤ ਪ੍ਰਭਾਵ ਪੈ ਸਕਦਾ ਹੈ।" ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਕਿ ਜਿਹੜੇ ਕਪਲ ਸਹਿਮਤੀ ਨਾਲ ਸਰੀਰਕ ਸਬੰਧ ਬਣਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ, ਕਿਉਂਕਿ ਹੋ ਸਕਦਾ ਹੈ, ਉਨ੍ਹਾਂ ਦਾ ਵਿਆਹ ਨਾ ਹੋ ਸਕੇ।
ਪਾਰੰਪਰਿਕ ਤਰੀਕੇ ਨਾਲ ਜ਼ਿੰਦਗੀ ਗੁਜ਼ਾਰੇ ਕਪਲ – ਸੁਪਰੀਮ ਕੋਰਟ
ਜਸਟਿਸ ਸੰਜੇ ਕਿਸ਼ਨ ਕੌਲ ਅਤੇ ਸੁਧਾਂਸ਼ੂ ਧੂਲੀਆ ਦੇ ਬੈਂਚ ਨੇ ਟਿੱਪਣੀ ਕੀਤੀ, "ਜਾਂ ਤਾਂ ਤੁਸੀਂ ਪਰੰਪਰਾਗਤ ਤਰੀਕੇ ਨਾਲ ਜ਼ਿੰਦਗੀ ਗੁਜ਼ਾਰੋ ਜਾਂ ਫਿਰ ਜ਼ਿੰਦਗੀ ਜਿਉਣ ਦਾ ਆਪਣਾ ਤਰੀਕਾ ਚੁਣੋ। ਵੱਡੇ ਸ਼ਹਿਰਾਂ ਵਿੱਚ ਬਹੁਤ ਸਾਰੇ ਨੌਜਵਾਨ ਬਾਅਦ ਵਾਲੇ ਵਿਕਲਪ ਨੂੰ ਚੁਣ ਰਹੇ ਹਨ। ਅਜਿਹੇ ਵਿੱਚ ਜੇਕਰ ਤੁਸੀਂ ਆਪਣੇ ਹਿਸਾਬ ਨਾਲ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਵੀ ਸੰਭਾਵਿਤ ਨਤੀਜਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ।"
ਇਹ ਵੀ ਪੜ੍ਹੋ: ਗੁਜਰਾਤ ਯੂਨੀਵਰਸਿਟੀ ਮਾਣਹਾਨੀ ਮਾਮਲੇ 'ਚ ਅਰਵਿੰਦ ਕੇਜਰੀਵਾਲ ਨੂੰ SC ਤੋਂ ਨਹੀਂ ਮਿਲੀ ਰਾਹਤ, ਪਟੀਸ਼ਨ ਖਾਰਜ
ਹਾਈਕੋਰਟ ਨੇ ਰੱਦ ਕਰ ਦਿੱਤਾ ਸੀ ਕੇਸ
ਅਦਾਲਤ 18 ਅਪਰੈਲ ਦੇ ਮੱਧ ਪ੍ਰਦੇਸ਼ ਹਾਈਕੋਰਟ ਦੇ ਉਸ ਆਦੇਸ਼ ਦੇ ਖਿਲਾਫ ਦਰਜ ਅਪੀਲ ‘ਤੇ ਸੁਣਵਾਈ ਕਰ ਰਹੀ ਸੀ, ਜਿਸ ਵਿੱਚ ਇੱਕ ਵਿਅਕਤੀ ਦੇ ਖਿਲਾਫ ਬਲਾਤਕਾਰ ਦੇ ਮਾਮਲੇ ਨੂੰ ਰੱਦ ਕਰ ਦਿੱਤਾ ਗਿਆ ਸੀ। ਦੱਸ ਦਈਏ ਕਿ ਇਕ ਔਰਤ ਨੇ ਕਥਿਤ ਤੌਰ 'ਤੇ ਇਕ ਵਿਅਕਤੀ 'ਤੇ ਵਿਆਹ ਦੇ ਬਹਾਨੇ ਸਰੀਰਕ ਸਬੰਧ ਬਣਾਉਣ ਦਾ ਦੋਸ਼ ਲਗਾਇਆ ਸੀ।
ਰਿਸ਼ਤਾ ਖਰਾਬ ਹੋਣ ਦਾ ਉਦਾਹਰਣ
ਹਾਈ ਕੋਰਟ ਦੇ ਹੁਕਮਾਂ ਨੂੰ ਮਨਜ਼ੂਰੀ ਦਿੰਦੇ ਹੋਏ ਬੈਂਚ ਨੇ ਕਿਹਾ ਕਿ ਔਰਤ ਵੱਲੋਂ ਗਵਾਲੀਅਰ ਦੇ ਪੁਲਿਸ ਸਟੇਸ਼ਨ ਵਿੱਚ ਮੁਲਜ਼ਮ ਖ਼ਿਲਾਫ਼ ਐਫਆਈਆਰ ਦਰਜ ਕਰਵਾਉਣ ਤੋਂ ਪਹਿਲਾਂ ਕਪਲ ਪੰਜ ਸਾਲ ਤੱਕ ਇਕੱਠਾ ਰਹਿੰਦਾ ਸੀ। ਔਰਤ ਵੱਲੋਂ ਪੇਸ਼ ਹੋਏ ਵਕੀਲ ਨੂੰ ਅਦਾਲਤ ਨੇ ਕਿਹਾ, "ਇਹ ਕਿਵੇਂ ਦਾ ਬਲਾਤਕਾਰ ਹੈ? ਇਹ ਪੰਜ ਸਾਲ ਦੇ ਸਰੀਰਕ ਸਬੰਧਾਂ ਦੀ ਇੱਕ ਉਦਾਹਰਣ ਹੈ, ਜੋ ਹੁਣ ਖਰਾਬ ਹੋ ਗਿਆ ਹੈ... ਅਜਿਹੇ ਮਾਮਲੇ ਸੱਚੇ ਕੇਸਾਂ ਲਈ ਸਮੱਸਿਆ ਬਣਦੇ ਹਨ ਅਤੇ ਅਸਲ ਦੇ ਕੇਸਾਂ ਨੂੰ ਅਦਾਲਤਾਂ ਲਈ ਸਮੱਸਿਆ ਬਣਾਉਂਦੇ ਹਨ।"
ਸੁਪਰੀਮ ਕੋਰਟ ਨੇ ਪਟੀਸ਼ਨ ਕੀਤੀ ਖਾਰਜ
ਇਸ 'ਤੇ ਵਕੀਲ ਨੇ ਦਲੀਲ ਦਿੱਤੀ ਕਿ ਕੇਸ ਦੇ ਤੱਥ ਬਲਾਤਕਾਰ ਦੇ ਦੋਸ਼ ਦੀ ਪੁਸ਼ਟੀ ਕਰਦੇ ਹਨ, ਕਿਉਂਕਿ ਵਿਅਕਤੀ ਨੇ ਉਸ ਨਾਲ ਲਗਭਗ ਪੰਜ ਸਾਲਾਂ ਤੱਕ ਸਰੀਰਕ ਸਬੰਧ ਬਣਾਉਣ ਦੇ ਬਾਵਜੂਦ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਔਰਤ ਦੀ ਅਪੀਲ ਨੂੰ ਖਾਰਜ ਕਰਦਿਆਂ ਬੈਂਚ ਨੇ ਜਵਾਬ ਦਿੱਤਾ, "ਤਾਂ ਫਿਰ ਕੀ ਹੋਇਆ? ਹਰ ਮਾਮਲੇ ਵਿਚ ਜਿੱਥੇ ਲੰਬੇ ਸਰੀਰਕ ਸਬੰਧ ਬਣਾਏ ਗਏ ਅਤੇ ਬਾਅਦ ਵਿਚ ਰਿਸ਼ਤਾ ਵਿਆਹ ਤੱਕ ਨਹੀਂ ਪਹੁੰਚ ਸਕਿਆ, ਕੀ ਇਸ ਨੂੰ ਬਲਾਤਕਾਰ ਕਿਹਾ ਜਾਣਾ ਚਾਹੀਦਾ ਹੈ?"
ਇਹ ਵੀ ਪੜ੍ਹੋ: Wayanad Accident: ਕੇਰਲ ਦੇ ਵਾਇਨਾਡ ਵਿੱਚ ਭਿਆਨਕ ਹਾਦਸਾ, 9 ਲੋਕਾਂ ਦੀ ਮੌਤ