ਚੰਡੀਗੜ੍ਹ: ਅੰਬਾਲਾ ਦੇ ਵਾਰਡ ਨੰਬਰ 5 ਤੇ 3 ਲਈ ਸ਼ਹਿਰ ਦੇ ਡੀਏਵੀ ਸਕੂਲ ਵਿੱਚ ਬਣਾਏ ਗਏ ਬੂਥ ਨੰਬਰ 148 ਵਿੱਚ ਈਵੀਐਮ ਮਸ਼ੀਨ ਖ਼ਰਾਬ ਹੋ ਗਈ ਤੇ ਚੋਣ ਅਧਿਕਾਰੀ ਨੂੰ ਵੀ ਪਸੀਨੇ ਆ ਗਏ। ਇਸ ਦੇ ਨਾਲ ਹੀ ਚੜ੍ਹਦੀ ਸਵੇਰ ਵੋਟਾਂ ਪਾਉਣ ਲਈ ਕਤਾਰਾਂ ਵਿੱਚ ਖੜੇ ਵੋਟਰ ਵੀ ਪਰੇਸ਼ਾਨ ਹੋਏ।


ਵੋਟਿੰਗ ਸ਼ੁਰੂ ਹੁੰਦਿਆਂ ਸਵੇਰੇ 7 ਵਜੇ ਹੀ ਵੋਟਰ ਪੋਲਿੰਗ ਬੂਥ ਪਹੁੰਚ ਗਏ ਸਨ ਪਰ ਮਸ਼ੀਨ ਖਰਾਬ ਸੀ। ਮਸ਼ੀਨ ਠੀਕ ਹੋਣ ਨੂੰ ਇੱਕ ਘੰਟਾ ਲੱਗ ਗਿਆ। ਇਸ ਕਰਕੇ 8 ਵਜੇ ਤਕ ਇੱਕ ਵੀ ਵੋਟ ਨਹੀਂ ਪਈ।

ਚੋਣ ਅਧਿਕਾਰੀ ਨੇ ਮੰਨਿਆ ਕਿ ਮਸ਼ੀਨ ਖਰਾਬ ਹੈ ਜਿਸ ਕਰਕੇ 8 ਵਜੇ ਤਕ ਕੋਈ ਵੋਟ ਨਹੀਂ ਪਈ। ਲਿਹਾਜ਼ਾ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ। ਕੁਝ ਸਮੇਂ ਬਾਅਦ ਵੋਟਿੰਗ ਮਸ਼ੀਨ ਠੀਕ ਕਰਨ ਜਾਂ ਨਵੀਂ ਮਸ਼ੀਨ ਦੇਣ ਦਾ ਭਰੋਸਾ ਦਿੱਤਾ ਗਿਆ।