ਸੀਸੀਟੀਵੀ ‘ਚ ਕੈਦ ਤਸਵੀਰਾਂ ‘ਚ ਨਜ਼ਰ ਆ ਰਿਹਾ ਹੈ ਕਿ ਬਦਮਾਸ਼ਾਂ ਨੇ ਕਾਰ ਵਿੱਚੋਂ ਉੱਤਰਦੇ ਹੀ ਹਵਾ ‘ਚ ਫਾਇਰ ਕੀਤੇ। ਫੁਟੇਜ ‘ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਾਰ ਕੁਝ ਦੂਰ ਰੁਕਦੀ ਹੈ। ਉਸ ਵਿੱਚੋਂ ਇੱਕ ਬੰਦਾ ਉੱਤਰਦਾ ਹੈ ਜਿਸ ਨੇ ਨੀਲੇ ਰੰਗ ਦੀ ਟੋਪੀ ਪਾਈ ਹੈ। ਉਹ ਦੁਕਾਨ ‘ਤੇ ਜਾਂਦਾ ਹੈ ਤੇ ਹਾਲਾਤ ਦਾ ਜਾਇਜ਼ਾ ਲੈਂਦਾ ਹੈ। ਕੁਝ ਦੇਰ ਬਾਅਦ ਉਹ ਆਪਣੇ ਤਿੰਨ ਹੋਰ ਸਾਥੀਆਂ ਨਾਲ ਆਉਂਦਾ ਹੈ ਤੇ ਵਾਰਦਾਤ ਨੂੰ ਅੰਜ਼ਾਮ ਦਿੰਦਾ ਹੈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ। ਜਾਂਚ ਅਧਿਕਾਰੀ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਸਭ ਪੁਰਾਣੀ ਰੰਜਿਸ਼ ਦੇ ਚੱਲਦੇ ਹੋ ਸਕਦਾ ਹੈ। ਇਸ ਦੇ ਨਾਲ ਹੀ ਸਤਿੰਦਰ ਦਾ ਬੇਟਾ ਵੀ ਅਪਰਾਧਿਕ ਮਾਮਲਿਆਂ ਕਰਕੇ ਜੇਲ੍ਹ ‘ਚ ਬੰਦ ਹੈ। ਪੁਲਿਸ ਨੇ ਅਪਰਾਧੀਆਂ ਨੂੰ ਪਛਾਣ ਲਿਆ ਹੈ ਜਿਨ੍ਹਾਂ ਵਿੱਚੋਂ ਇੱਕ ਕਤਲ ਕੇਸ ‘ਚ ਹਾਈਕੋਰਟ ਤੋਂ ਜ਼ਮਾਨਤ ‘ਤੇ ਬਾਹਰ ਆਇਆ ਸੀ ਤੇ ਹੁਣ ਫਰਾਰ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਟੀਮਾਂ ਕਾਤਲਾਂ ਦੀ ਭਾਲ ‘ਚ ਲੱਗੀਆਂ ਹੋਈਆਂ ਹਨ ਜਿਨ੍ਹਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।