ਚਿਤੂਰ (ਆਂਧਰਾ ਪ੍ਰਦੇਸ਼): ਇੱਥੋਂ ਦੇ ਐਕਸਾਈਜ਼ ਸਬ ਇੰਸਪੈਕਟਰ (ਐਸਆਈ) ਕੋਲ 40 ਕਰੋੜ ਰੁਪਏ ਦੀ ਜਾਇਦਾਦ ਹੋਣ ਦਾ ਖੁਲਾਸਾ ਹੋਇਆ ਹੈ। ਭ੍ਰਿਸ਼ਟਾਚਾਰ ਰੋਕੂ ਬਿਊਰੋ (ਏਸੀਬੀ) ਨੇ ਐਸਆਈ ਵਿਜੈ ਕੁਮਾਰ ਤੇ ਉਸ ਦੇ ਕੋਰਾਬਾਰੀ ਸਾਥੀ ਦੇ ਪੰਜ ਟਿਕਾਣਿਆਂ ’ਤੇ ਛਾਪੇਮਾਰੀ ਕਰ ਕੇ ਬੇਨਾਮੀ ਜਾਇਦਾਦ ਦੀ ਪਛਾਣ ਕੀਤੀ ਹੈ।

ਏਸੀਬੀ ਮੁਤਾਬਕ ਜਾਂਚ ਟੀਮ ਨੇ ਵਿਜੈ ਦੇ ਇਲਾਵਾ ਉਸ ਦੇ ਦੋਸਤ ਤੇ ਭੈਣ ਦੇ ਚਿਤੂਰ ਸਥਿਤ ਘਰ ਛਾਪਾ ਮਾਰਿਆ ਤੇ ਬੇਨਾਮੀ ਜਾਇਦਾਦ ਨਾਲ ਸਬੰਧਤ ਕਾਗਜ਼ ਜ਼ਬਤ ਕੀਤੇ। ਜਾਂਚ ਵਿੱਚ ਏਐਸਆਈ ਦੀ ਪਤਨੀ ਤੇ ਮੁੰਡੇ ਦੇ ਨਾਂ ’ਤੇ 15 ਪਲਾਟ ਹੋਣ ਬਾਰੇ ਪਤਾ ਲੱਗਾ ਹੈ। ਇਸ ਦੇ ਨਾਲ ਹੀ ਟੀਮ ਨੇ 10 ਲੱਖ ਰੁਪਏ ਤੋਂ ਜ਼ਿਆਦਾ ਨਕਦੀ ਤੇ ਇੱਕ ਕਿੱਲੋ ਤੋਂ ਵੱਧ ਸੋਨਾ ਜ਼ਬਤ ਕੀਤਾ ਹੈ।

ਇਸ ਤੋਂ ਪਹਿਲਾਂ ਵੀ ਏਐਸਆਈ ਵਿਜੈ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ। ਜਾਂਚ ਟੀਮ ਨੇ ਤਾਮਿਲਨਾਡੂ