ਨਵੀਂ ਦਿੱਲੀ: ਇਸ ਸਾਲ ਦਾ ਆਖਰੀ ਤੇ ਤੀਜਾ ਸੂਰਜ ਗ੍ਰਹਿਣ ਅੱਜ ਦਿਖਾਈ ਦੇਵੇਗਾ। ਲਗਪਗ ਤਿੰਨ ਘੰਟੇ ਦਿਖਾਈ ਦੇਣ ਵਾਲਾ ਇਹ ਗ੍ਰਹਿਣ ਅਰਧ ਸੂਰਜ ਗ੍ਰਹਿਣ ਹੋਵੇਗਾ। ਦੱਸ ਦੇਈਏ ਕਿ ਭਾਰਤ ਦੇ ਲੋਕ ਇਸ ਗ੍ਰਹਿਣ ਦਾ ਦੀਦਾਰ ਨਹੀਂ ਕਰ ਸਕਣਗੇ ਕਿਉਂਕਿ ਇਹ ਅਰਧ ਸੂਰਜ ਗ੍ਰਹਿਣ ਧਰਤੀ ਦੇ ਉੱਤਰੀ ਗੋਲਾਰਧ ਚ ਦਿਖਾਈ ਦੇਵੇਗਾ।


ਇਸ ਵਾਰ ਸੂਰਜ ਗ੍ਰਹਿਣ ਭਾਰਤੀ ਸਮੇਂ ਮੁਤਾਬਕ ਦੁਪਹਿਰ ਇਕ ਵੱਜ ਕੇ 32 ਮਿੰਟ ਤੋਂ ਸ਼ੁਰੂ ਹੋ ਕੇ ਸ਼ਾਮ 5 ਵਜੇ ਤੱਕ ਖ਼ਤਮ ਹੋਵੇਗਾ। ਇਹ ਸੂਰਜ ਗ੍ਰਹਿਣ ਉੱਤਰੀ ਯੂਰਪ ਤੋਂ ਲੈਕੇ ਪੂਰਬੀ ਏਸ਼ੀਆ ਤੇ ਰੂਸ ਚ ਦਿਖਾਈ ਦੇਵੇਗਾ।


ਭਾਰਤ ਦੇ ਪੜੋਸੀ ਦੇਸ਼ ਚੀਨ ਤੋਂ ਇਲਾਵਾ ਇਹ ਨਾਰਥ ਅਮਰੀਕਾ, ਨਾਰਥ ਪੱਛਮੀ ਏਸ਼ੀਆ, ਸਾਊਥ ਕੋਰੀਆ ਤੇ ਮਾਸਕੋ ਚ ਵੀ ਦਿਖਾਈ ਦੇਵੇਗਾ। ਨਾਸਾ ਮੁਤਾਬਕ ਇਨ੍ਹਾਂ ਇਲਾਕਿਆਂ ਚ ਰਹਿਣ ਵਾਲੇ ਲੋਕ 65 ਫੀਸਦੀ ਅਰਧ ਸੂਰਜ ਗ੍ਰਹਿਣ ਦਾ ਦੀਦਾਰ ਕਰ ਸਕਣਗੇ।
ਅਗਲੇ ਸਾਲ ਪਹਿਲਾ ਸੂਰਜ ਗ੍ਰਹਿਣ 6 ਜਨਵਰੀ ਨੂੰ ਦੂਜਾ 2 ਜੁਲਾਈ ਨੂੰ ਤੇ ਤੀਜਾ 26 ਅਗਸਤ ਨੂੰ ਲੱਗੇਗਾ।