Exit Poll Result 2024: ਹਰਿਆਣਾ ਅਤੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ਸਾਹਮਣੇ ਆ ਗਏ ਹਨ। ਜ਼ਿਆਦਾਤਰ ਐਗਜ਼ਿਟ ਪੋਲ ਹਰਿਆਣਾ ਵਿਚ ਕਾਂਗਰਸ ਦੀ ਸਰਕਾਰ ਬਣਾਉਂਦੇ ਹੋਏ ਦਿਖਾਉਂਦੇ ਹਨ। ਜਦਕਿ ਜੰਮੂ-ਕਸ਼ਮੀਰ 'ਚ ਲਟਕਦੀ ਹੋਈ ਵਿਧਾਨ ਸਭਾ ਦੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਸਵੇਰੇ ਉਲਟੀ ਜਿਹਾ ਮਹਿਸੂਸ ਹੋਣਾ ਖਤਰਨਾਕ? 3 ਬਿਮਾਰੀਆਂ ਦੇ ਸ਼ੁਰੂਆਤੀ ਲੱਛਣ ਹੋ ਸਕਦੇ
ਹਰਿਆਣੇ ਦੇ ਚੋਣ ਨਤੀਜਿਆਂ 'ਚ ਆਈ
ਪੋਲ ਆਫ਼ ਪੋਲਜ਼ ਅਨੁਸਾਰ ਹਰਿਆਣਾ ਵਿੱਚ ਭਾਜਪਾ ਨੂੰ 25, ਕਾਂਗਰਸ ਗਠਜੋੜ ਨੂੰ 55 ਸੀਟਾਂ, ਜੇਜੇਪੀ ਗਠਜੋੜ ਨੂੰ ਇੱਕ ਸੀਟ, ਆਈਏਐਲਡੀ ਗਠਜੋੜ ਨੂੰ 03 ਅਤੇ ਹੋਰਨਾਂ ਨੂੰ 06 ਸੀਟਾਂ ਮਿਲ ਸਕਦੀਆਂ ਹਨ। ਅਜਿਹਾ ਹੋਣ 'ਤੇ ਸੂਬੇ 'ਚ ਕਾਂਗਰਸ ਦੀ ਸਰਕਾਰ ਬਣ ਸਕਦੀ ਹੈ।
ਪਾਰਟੀ | ਸੀਟ |
BJP
|
25 |
ਕਾਂਗਰਸ + | 55 |
JJP+ | 01 |
INLD+ | 03 |
Other | 06 |
ਪੋਲ ਆਫ਼ ਪੋਲ ਵਿੱਚ ਜੰਮੂ-ਕਸ਼ਮੀਰ ਦੇ ਨਤੀਜੇ
ਪੋਲ ਆਫ ਪੋਲ 'ਚ ਜੇਕਰ ਜੰਮੂ-ਕਸ਼ਮੀਰ ਦੀ ਗੱਲ ਕਰੀਏ ਤਾਂ ਇੱਥੇ ਵੀ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦੇ ਗਠਜੋੜ ਨੂੰ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ। ਜੰਮੂ-ਕਸ਼ਮੀਰ ਦੀਆਂ 90 ਸੀਟਾਂ ਵਿੱਚੋਂ ਭਾਜਪਾ ਨੂੰ 26 ਸੀਟਾਂ, ਕਾਂਗਰਸ ਅਤੇ ਐਨਸੀ ਗਠਜੋੜ ਨੂੰ 43 ਸੀਟਾਂ, ਪੀਡੀਪੀ ਨੂੰ 8 ਅਤੇ ਹੋਰਨਾਂ ਨੂੰ 13 ਸੀਟਾਂ ਮਿਲ ਸਕਦੀਆਂ ਹਨ।
ਪਾਰਟੀ | ਸੀਟ |
ਭਾਜਪਾ | 26 |
ਕਾਂਗਰਸ ਨੈਸ਼ਨਲ ਕਾਨਫਰੰਸ | 43 |
ਪੀਡੀਪੀ | 08 |
ਹੋਰ | 13 |
ਐਗਜ਼ਿਟ ਪੋਲ 'ਚ ਆਮ ਆਦਮੀ ਪਾਰਟੀ ਨੂੰ ਵੱਡਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ। ਜ਼ਿਆਦਾਤਰ ਐਗਜ਼ਿਟ ਪੋਲ 'ਚ ਪਾਰਟੀ ਦਾ ਖਾਤਾ ਖੁੱਲ੍ਹਦਾ ਨਜ਼ਰ ਨਹੀਂ ਆ ਰਿਹਾ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ਵਿੱਚ ਕਾਂਗਰਸ ਪਾਰਟੀ ਜਿੱਤਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਨੂੰ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ। ਹਰਿਆਣਾ ਵਿੱਚ ਪਿਛਲੇ 10 ਸਾਲਾਂ ਤੋਂ ਭਾਜਪਾ ਦੀ ਸਰਕਾਰ ਹੈ।
ਐਗਜ਼ਿਟ ਪੋਲ ਮੁਤਾਬਕ ਇਸ ਵਾਰ ਹਰਿਆਣਾ 'ਚ ਭਾਜਪਾ ਨੂੰ ਸੱਤਾ ਵਿਰੋਧੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ 8 ਅਕਤੂਬਰ 2024 ਨੂੰ ਚੋਣ ਕਮਿਸ਼ਨ ਦੋਵਾਂ ਰਾਜਾਂ ਦੇ ਅੰਕੜੇ ਜਾਰੀ ਕਰੇਗਾ। ਹਰਿਆਣਾ ਵਿੱਚ ਲਗਭਗ ਇੱਕ ਮਹੀਨੇ ਤੱਕ ਚੱਲੀ ਵਿਧਾਨ ਸਭਾ ਚੋਣ ਮੁਹਿੰਮ ਤੋਂ ਬਾਅਦ, ਲੋਕਾਂ ਨੇ ਸ਼ਨੀਵਾਰ (5 ਅਕਤੂਬਰ 2024) ਨੂੰ ਵੋਟ ਪਾਈ। ਐਗਜ਼ਿਟ ਪੋਲ ਦੀ ਮੰਨੀਏ ਤਾਂ ਜੇਜੇਪੀ ਪਾਰਟੀ ਨੂੰ ਵੀ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ।
ਹੋਰ ਪੜ੍ਹੋ : ਕਿਹੜੇ ਲੋਕਾਂ ਦਾ ਮੈਰਿਜ ਸਰਟੀਫਿਕੇਟ ਨਹੀਂ ਬਣਦਾ? ਜ਼ਰੂਰ ਪਤਾ ਹੋਣੇ ਚਾਹੀਦੇ ਇਹ ਨਿਯਮ