ਬੰਗਲੁਰੂ: ਦੱਖਣੀ ਰਾਜ ਕਰਨਾਟਕ (Karnataka) ਦੇ ਸ਼ਿਮੋਗਾ ਜ਼ਿਲ੍ਹੇ ਵਿਚ ਰਾਤ ਨੂੰ ਵਿਸਫੋਟ (Explosion in Truck) ਨਾਲ ਭਰੇ ਟਰੱਕ ਵਿਚ ਧਮਾਕਾ ਹੋਇਆ, ਜਿਸ ਵਿਚ ਘੱਟੋ ਘੱਟ 8 ਲੋਕਾਂ ਦੀ ਮੌਤ (8 died) ਹੋ ਗਈ ਅਤੇ ਆਸ ਪਾਸ ਦੇ ਖੇਤਰ ਵਿਚ ਵੀ ਝਟਕੇ ਮਹਿਸੂਸ ਕੀਤੇ ਗਏ। ਧਮਾਕਾ ਇੰਨਾ ਵੱਡਾ ਸੀ ਕਿ ਸੜਕ ਵੀ ਟੁੱਟ ਗਈ। ਉਧਰ ਆਲੇ-ਦੁਆਲੇ ਦੇ ਘਰਾਂ ਅਤੇ ਦਫਤਰਾਂ ਦੇ ਸ਼ੀਸ਼ੇ ਵੀ ਚੂਰ-ਚੂਰ ਹੋ ਗਏ। ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਸ਼ਿਮੋਗਾ ਕਰਨਾਟਕ ਦੀ ਰਾਜਧਾਨੀ ਬੰਗਲੁਰੂ ਤੋਂ ਲਗਪਗ 350 ਕਿਲੋਮੀਟਰ ਦੀ ਦੂਰੀ 'ਤੇ ਹੈ।


ਮਾਈਨਿੰਗ ਲਈ ਲੈ ਕੇ ਜਾ ਰਿਹਾ ਸੀ ਵਿਸਫੋਟਕ

ਦੱਸਿਆ ਜਾ ਰਿਹਾ ਹੈ ਕਿ ਇਹ ਵਿਸਫੋਟਕ ਮਾਈਨਿੰਗ ਲਈ ਲੈ ਜਾ ਰਹੇ ਸੀ। ਇਹ ਧਮਾਕਾ ਰਾਤ ਕਰੀਬ ਸਾਢੇ 10 ਵਜੇ ਪੱਥਰ ਤੋੜਨ ਵਾਲੀ ਥਾਂ ‘ਤੇ ਹੋਇਆ, ਜਿਸ ਨਾਲ ਨਾ ਸਿਰਫ ਸ਼ਿਮੋਗਾ ਬਲਕਿ ਨੇੜਲੇ ਚਿਕਕਮਗਲੁਰੂ ਅਤੇ ਦਵਾਨਾਗੇਰੇ ਜ਼ਿਲ੍ਹਿਆਂ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ। ਗਵਾਹਾਂ ਦਾ ਕਹਿਣਾ ਹੈ ਕਿ ਵਿਸਫੋਟ ਇੰਨਾ ਜ਼ਬਰਦਸਤ ਸੀ ਕਿ ਘਰਾਂ ਦੀਆਂ ਖਿੜਕੀਆਂ ਦੇ ਸ਼ਿਸ਼ੇ ਟੁੱਟ ਗਏ ਅਤੇ ਸੜਕਾਂ 'ਤੇ ਤਰੇੜਾਂ ਆ ਗਈਆਂ।



ਅਕਾਸ਼ ਜੈਨ ਨਾਂ ਦੇ ਇੱਕ ਯੂਜ਼ਰ ਨੇ ਟਵੀਟ ਕੀਤਾ, “ਜਾਣਕਾਰੀ ਮੁਤਾਬਕ ਇਹ ਸ਼ਿਮੋਗਾ ਨੇੜੇ ਪਿੰਡ ਕਲੁੱਗੰਗੂਰ-ਅਬੱਲਗੇਰੇ ਵਿੱਚ ਇੱਕ ਡਾਇਨਾਮਾਈਟ ਧਮਾਕਾ ਹੈ, ਜੋ ਪੱਥਰ ਖਦਾਨ ਲਈ ਜਾ ਰਿਹਾ ਸੀ। ਇਸ ਧਮਾਕੇ ਤੋਂ ਬਾਅਦ ਕਈ ਮਜ਼ਦੂਰਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ।"



ਇੱਕ ਪੁਲਿਸ ਅਧਿਕਾਰੀ ਨੇ ਕਿਹਾ, “ਇੱਥੇ ਭੂਚਾਲ ਨਹੀਂ ਆਇਆ। ਸ਼ਿਮੋਗਾ ਦੇ ਬਾਹਰੀ ਹਿੱਸੇ 'ਤੇ ਦਿਹਾਤੀ ਪੁਲਿਸ ਸਟੇਸ਼ਨ ਅਧੀਨ ਹੰਸੂਰ 'ਚ ਧਮਾਕਾ ਹੋਇਆ। ਇੱਕ ਹੋਰ ਪੁਲਿਸ ਅਧਿਕਾਰੀ ਨੇ ਕਿਹਾ, "ਜੈਲੇਟਿਨ ਲਿਜਾਣ ਵਾਲੇ ਟਰੱਕ 'ਚ ਧਮਾਕਾ ਹੋਇਆ, ਜਿਸ ਤੋਂ ਬਾਅਦ ਟਰੱਕ ਵਿਚ ਸਵਾਰ 6 ਮਜ਼ਦੂਰਾਂ ਦੀ ਮੌਤ ਹੋ ਗਈ।"

ਇਹ ਵੀ ਪੜ੍ਹੋ:

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904