Facebook Instagram Down: ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਮੰਗਲਵਾਰ ਰਾਤ (5 ਫਰਵਰੀ 2024) ਨੂੰ ਅਚਾਨਕ ਬੰਦ ਹੋ ਗਏ। ਯੂਜ਼ਰਸ ਦੇ ਸੋਸ਼ਲ ਮੀਡੀਆ ਅਕਾਊਂਟ ਅਚਾਨਕ ਲੌਗ ਆਊਟ ਹੋ ਰਹੇ ਹਨ।


ਫੇਸਬੁੱਕ ਅਤੇ ਇੰਸਟਾਗ੍ਰਾਮ ਡਾਊਨ ਹੋਣ  ਕਰਕੇ ਲੱਖਾਂ ਯੂਜ਼ਰਸ ਪਰੇਸ਼ਾਨ ਹੋ ਰਹੇ ਹਨ। ਸੋਸ਼ਲ ਮੀਡੀਆ ਪਲੇਟਫਾਰਮ ‘ਤੇ #facebookdown ਟ੍ਰੈਂਡ ਹੋਣਾ ਸ਼ੁਰੂ ਹੋ ਗਿਆ ਹੈ। ਆਪਣੀਆਂ ਸ਼ਿਕਾਇਤਾਂ ਦੇ ਨਾਲ-ਨਾਲ ਯੂਜ਼ਰਸ ਇਸ ਬਾਰੇ ਮਜ਼ੇਦਾਰ ਰਿਐਕਸ਼ਨ ਵੀ ਦੇ ਰਹੇ ਹਨ। ਫੇਸਬੁੱਕ ਡਾਊਨ ਹੋਣ ਤੋਂ ਬਾਅਦ ਟਵਿੱਟਰ ‘ਤੇ ਮੀਮਸ ਦੀ ਝੜੀ ਲੱਗ ਗਈ ਹੈ, ਲੋਕ ਮਜ਼ੇਦਾਰ ਟਵੀਟ ਕਰ ਰਹੇ ਹਨ।


ਇਹ ਵੀ ਪੜ੍ਹੋ: Sandeshkhali Violence: NCW ਮੁਖੀ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ, ਪੱਛਮੀ ਬੰਗਾਲ ‘ਚ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਕੀਤੀ ਸਿਫਾਰਿਸ਼










ਇਸ ਦੌਰਾਨ ਲੋਕ ਮੇਟਾ ਦੇ ਮਾਲਕ ਮਾਰਕ ਜ਼ੁਕਰਬਰਗ ਦੇ ਵੀ ਮਜ਼ੇ ਲੈਣ ਵਿੱਚ ਪਿੱਛੇ ਨਹੀਂ ਰਹੇ। ਲੋਕਾਂ ਨੇ ਜ਼ੁਕਰਬਰਗ ਦੀ ਮਾਫਰਡ ਫੋਟੋ ਸ਼ੇਅਰ ਕੀਤੀ ਹੈ। ਇਸ ਵਿੱਚ ਜੁਕਰਬਰਗ ਤਾਰ ਕੱਟਦੇ ਨਜ਼ਰ ਆ ਰਹੇ ਹਨ। 


ਇਹ ਪਹਿਲੀ ਵਾਰ ਨਹੀਂ ਹੋਇਆ ਹੈ, ਜਦੋਂ ਮੇਟਾ ਕੰਪਨੀ ਦੇ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਡਾਊਨ ਹੋਏ ਹਨ। ਲੋਕਾਂ ਨੂੰ ਫੇਸਬੁੱਕ ‘ਤੇ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ, ਕਿਉਂਕਿ ਫੇਸਬੁੱਕ ਖੋਲ੍ਹਦਿਆਂ ਹੀ ਆਪਣੇ-ਆਪ ਲੌਗਆਊਟ ਹੋ ਰਹੀ ਹੈ।


ਇਹ ਵੀ ਪੜ੍ਹੋ: Punjabi youth stucked in russia: ਰੂਸ 'ਚ ਫਸੇ ਸੱਤ ਪੰਜਾਬੀ ਨੌਜਵਾਨ, ਵੀਡੀਓ ਪਾ ਕੇ ਸਰਕਾਰ ਨੂੰ ਮਦਦ ਦੀ ਕੀਤੀ ਅਪੀਲ, ਸੁਣੋ