Punjabi youth stucked in russia: ਹੁਸ਼ਿਆਰਪੁਰ ਦੇ ਨੌਜਵਾਨਾਂ ਦੇ ਇੱਕ ਗਰੁੱਪ ਨੇ ਸਰਕਾਰ ਨੂੰ ਮਦਦ ਦੀ ਅਪੀਲ ਕਰਦਿਆਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਰੂਸ ਦੀ ਫੌਜ ਨੇ ਧੋਖਾ ਦਿੱਤਾ ਅਤੇ ਉਨ੍ਹਾਂ ਨੂੰ ਯੁੂਕਰੇਨ ਲਈ ਜੰਗ ਲੜਨ ਲਈ ਮਜਬੂਰ ਕੀਤਾ।
ਦੱਸ ਦਈਏ ਕਿ ਐਕਸ ‘ਤੇ ਇੱਕ 105 ਸੈਕੇਂਡ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ 7 ਨੌਜਵਾਨ ਨਜ਼ਰ ਆ ਰਹੇ ਹਨ, ਜਿਨ੍ਹਾਂ ਨੇ ਸਰਦੀਆਂ ਵਾਲੀਆਂ ਜੈਕਟਾਂ ਅਤੇ ਸਿਰ ‘ਤੇ ਟੋਪੀਆਂ ਪਾਈਆਂ ਹੋਈਆਂ ਹਨ ਅਤੇ ਉਹ ਇੱਕ ਗੰਦੇ ਜਿਹੇ ਕਮਰੇ ਵਿੱਚ ਖੜ੍ਹੇ ਹੋਏ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: Lok sabha election: ‘ਮੇਰਾ ਪਹਿਲਾ ਵੋਟ ਦੇਸ਼ ਕੇ ਲੀਏ’, ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਉਤਸ਼ਾਹਿਤ ਕਰਨ ਲਈ EC ਨੇ ਮੁਹਿੰਮ ਕੀਤੀ ਸ਼ੁਰੂ
ਇਸ ਦੇ ਨਾਲ ਹੀ ਉਸ ਕਮਰੇ ਵਿੱਚ ਇੱਕ ਬੰਦ ਖਿੜਕੀ ਵੀ ਨਜ਼ਰ ਆ ਰਹੀ ਹੈ ਅਤੇ ਇਹ ਸੱਤ ਨੌਜਵਾਨ ਉਸ ਕਮਰੇ ਦੇ ਕੋਨੇ ਵਿੱਚ ਹਨ, ਜਿਨ੍ਹਾਂ ਵਿਚੋਂ ਇੱਕ ਨੌਜਵਾਨ ਗਗਨਦੀਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਪਾ ਕੇ ਆਪਣੀ ਮੁਸ਼ਕਿਲ ਦੱਸੀ ਅਤੇ ਸਰਕਾਰ ਨੂੰ ਉਨ੍ਹਾਂ ਇੱਥੋਂ ਕੱਢਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਉਹ 27 ਦਸੰਬਰ ਨੂੰ ਨਵਾਂ ਸਾਲ ਮਨਾਉਣ ਰੂਸ ਗਏ ਸਨ, ਉਨ੍ਹਾਂ ਕੋਲ ਘੁੰਮਣ ਲਈ 90 ਦਿਨਾਂ ਦਾ ਵੀਜ਼ਾ ਸੀ ਅਤੇ ਉਨ੍ਹਾਂ ਨੇ ਬੇਲਾਰੂਸ ਦੀ ਯਾਤਰਾ ਵੀ ਕੀਤੀ। "ਇੱਥੇ ਇੱਕ ਏਜੰਟ ਨੇ ਸਾਨੂੰ ਬੇਲਾਰੂਸ ਘੁੰਮਾਉਣ ਦਾ ਆਫਰ ਦਿੱਤਾ... ਸਾਨੂੰ ਪਤਾ ਨਹੀਂ ਸੀ ਕਿ ਇੱਥੇ ਸਾਨੂੰ ਵੀਜ਼ੇ ਦੀ ਲੋੜ ਪਵੇਗੀ। ਜਦੋਂ ਅਸੀਂ ਬੇਲਾਰੂਸ ਗਏ (ਬਿਨਾਂ ਵੀਜ਼ਾ) ਤਾਂ ਏਜੰਟ ਨੇ ਸਾਡੇ ਤੋਂ ਹੋਰ ਪੈਸੇ ਮੰਗੇ ਅਤੇ ਫਿਰ ਸਾਨੂੰ ਛੱਡ ਦਿੱਤਾ।
ਪੁਲਿਸ ਨੇ ਸਾਨੂੰ ਫੜ ਲਿਆ ਅਤੇ ਸਾਨੂੰ ਰੂਸੀ ਅਧਿਕਾਰੀਆਂ ਕੋਲ ਛੱਡ ਦਿੱਤਾ, ਜਿਨ੍ਹਾਂ ਨੇ ਸਾਨੂੰ ਦਸਤਾਵੇਜ਼ਾਂ 'ਤੇ ਦਸਤਖ਼ਤ ਕਰਨ ਲਈ ਕਿਹਾ। ” "ਹੁਣ ਉਹ (ਰੂਸ) ਸਾਨੂੰ ਯੂਕਰੇਨ ਵਿਰੁੱਧ ਜੰਗ ਲੜਨ ਲਈ ਮਜਬੂਰ ਕਰ ਰਹੇ ਹਨ।"
ਉੱਥੇ ਹੀ ਗਗਨਦੀਪ ਦੇ ਪਰਿਵਾਰ ਨੇ ਸਾਨੂੰ ਇਸ ਮੁਸ਼ਕਿਲ 'ਚੋਂ ਬਾਹਰ ਕੱਢਣ ਲਈ ਵਿਦੇਸ਼ ਮਤੰਰਾਲੇ ਤੱਕ ਪਹੁੰਚ ਕੀਤੀ ਹੈ ਅਤੇ ਨੌਜਵਾਨਾਂ ਨੂੰ ਉੱਥੋਂ ਆਪਣੇ ਮੁਲਕ ਲਿਆਉਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: Facebook-Instagram Down: ਫੇਸਬੁੱਕ, ਇੰਸਟਾਗ੍ਰਾਮ ਹੋਏ ਡਾਊਨ, ਆਪਣੇ ਆਪ ਲੌਗਆਊਟ ਹੋ ਰਹੇ ਅਕਾਊਂਟ