ਨਵੀਂ ਦਿੱਲੀ: ਫੇਸਬੁੱਕ 'ਤੇ ਲੱਗੇ ਇਲਜ਼ਾਮਾਂ ਤੋਂ ਬਾਅਦ ਫੇਸਬੁੱਕ ਵੱਲੋਂ ਜਵਾਬ 'ਚ ਕਿਸੇ ਵੀ ਤਰੀਕੇ ਨਫ਼ਰਤ ਤੇ ਹਿੰਸਾ ਫੈਲਾਉਣ ਵਾਲੀ ਭਾਸ਼ਾ ਨੂੰ ਬੜਾਵਾ ਦੇਣ ਤੋਂ ਇਨਕਾਰ ਕੀਤਾ ਗਿਆ ਹੈ।


ਦਰਅਸਲ ਫੇਸਬੁੱਕ ਦੇ ਬੁਲਾਰੇ ਨੇ ਕਿਹਾ 'ਅਸੀਂ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਤੇ ਹਿੰਸਾ ਫੈਲਾਉਣ ਵਾਲੀ ਭਾਸ਼ਾ 'ਤੇ ਰੋਕ ਲਾਉਂਦੇ ਹਾਂ, ਬੇਸ਼ੱਕ ਉਹ ਕਿਸੇ ਵੀ ਸਿਆਸੀ ਧਿਰ ਨਾਲ ਸਬੰਧਤ ਵਿਅਕਤੀ ਦੀ ਹੋਵੇ। ਅਸੀਂ ਨਿਰਪੱਖਤਾ ਤੇ ਪਾਰਦਰਸ਼ਤਾ ਨੂੰ ਹੋਰ ਵਧਾਉਣ ਦੀ ਦਿਸ਼ਾ ਵੱਲ ਕੰਮ ਕਰ ਰਹੇ ਹਾਂ।'





ਦਰਅਸਲ ਹਾਲ ਹੀ 'ਚ 'ਵਾਲ ਸਟ੍ਰੀਟ' ਜਨਰਲ ਨੇ 'ਫੇਸਬੁੱਕ ਹੇਟ-ਸਪੀਚ ਰੂਲਜ਼ ਕੋਲਾਈਡ ਵਿਦ ਇੰਡੀਅਨ ਪੌਲੀਟਿਕਸ' ਸਿਰਲੇਖ ਹੇਠ ਲੇਖ ਪ੍ਰਕਾਸ਼ਿਤ ਕੀਤਾ ਸੀ। ਇਸ 'ਚ ਲਿਖਿਆ ਸੀ ਕਿ ਫੇਸਬੁੱਕ ਬੀਜੇਪੀ ਨਾਲ ਜੁੜੇ ਸਿਆਸੀ ਲੀਡਰਾਂ ਦੇ ਮਾਮਲੇ 'ਚ ਨਰਮੀ ਦਿਖਾਉਂਦਾ ਹੈ।


ਲੇਖ 'ਚ ਬੀਜੇਪੀ ਲੀਡਰ ਟੀ ਰਾਜਾ ਸਿੰਘ ਦੀ ਇੱਕ ਪੋਸਟ ਦਾ ਹਵਾਲਾ ਦਿੱਤਾ ਗਿਆ ਸੀ। ਬੀਜੇਪੀ ਨੇਤਾ ਟੀ ਰਾਜਾ ਨੇ ਆਪਣੀ ਫੇਸਬੁੱਕ ਪੋਸਟ 'ਚ ਕਿਹਾ ਸੀ 'ਰੋਹਿੰਗਿਆ ਮੁਸਲਮਾਨਾਂ ਨੂੰ ਗੋਲ਼ੀ ਮਾਰ ਦੇਣੀ ਚਾਹੀਦੀ ਹੈ।' ਟੀ ਰਾਜਾ ਨੇ ਮੁਸਲਿਮਾਂ ਨੂੰ ਦੇਸ਼ਧ੍ਰੋਹੀ ਦੱਸਿਆ ਸੀ ਤੇ ਮਸਜਿਦ ਢਾਹੁਣ ਦੀ ਧਮਕੀ ਦਿੱਤੀ ਸੀ।


ਇਸ ਮਸਲੇ 'ਤੇ ਸਿਆਸਤ ਵੀ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਕਾਂਗਰਸ ਮੋਦੀ ਸਰਕਾਰ ਨੂੰ ਇਸ ਮੁੱਦੇ 'ਤੇ ਘੇਰ ਰਹੀ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਬੀਜੇਪੀ ਤੇ ਆਰਐਸਐਸ 'ਤੇ ਭਾਰਤ 'ਚ ਫਰਜ਼ੀ ਖ਼ਬਰਾਂ ਫਲਾਉਣ ਦਾ ਇਲਜ਼ਾਮ ਲਾਇਆ ਸੀ।


ਨਿਊਜ਼ੀਲੈਂਡ ਦੀਆਂ ਆਮ ਚੋਣਾਂ 'ਤੇ ਕੋਰੋਨਾ ਦਾ ਸਾਇਆ, ਪ੍ਰਧਾਨ ਮੰਤਰੀ ਦਾ ਵੱਡਾ ਐਲਾਨ


ਰਾਹੁਲ ਗਾਂਧੀ ਨੇ ਆਪਣੇ ਟਵੀਟ 'ਚ ਕਿਹਾ 'ਬੀਜੇਪੀ-ਆਰਐਸਐਸ ਭਾਰਤ 'ਚ ਫੇਸਬੁੱਕ ਤੇ ਵਟਸਐਪ ਦਾ ਕੰਟਰੋਲ ਕਰਦੇ ਹਨ। ਇਸ ਮਾਧਿਆਮ ਨਾਲ ਝੂਠੀਆਂ ਖ਼ਬਰਾਂ ਤੇ ਨਫ਼ਰਤ ਫੈਲਾ ਕੇ ਵੋਟਰਾਂ ਨੂੰ ਆਪਣੇ ਵੱਲ ਖਿੱਚਦੇ ਹਨ। ਆਖਰਕਾਰ ਅਮਰੀਕੀ ਮੀਡੀਆ ਨੇ ਫੇਸਬੁੱਕ ਦਾ ਸੱਚ ਸਾਹਮਣੇ ਲਿਆਂਦਾ।'


ਟਰੰਪ 'ਤੇ ਭਾਰੀ ਪੈਣਗੇ ਬਾਇਡਨ, ਅਮਰੀਕੀ ਚੋਣਾਂ ਤੋਂ ਪਹਿਲਾਂ ਖੁਲਾਸਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ