ਨਵੀਂ ਦਿੱਲੀ: ਅਮਰੀਕੀ ਮੋਟਰ ਸਾਈਕਲ ਕੰਪਨੀ ਯੂਐਮ ਮੋਟਰ ਸਾਈਕਲ ਦੇਸ਼ ਭ ‘ਚ 80 ਡੀਲਰਾਂ ਅਤੇ 10 ਹਜ਼ਾਰ ਤੋਂ ਜ਼ਿਆਦਾ ਗਾਹਕਾਂ ਨੂੰ ਠੱਗ ਰਾਤੋ ਰਾਤ ਗਾਈਬ ਹੋ ਗਈ। ਹੁਣ ਹਾਲਾਤ ਇਹ ਹਨ ਕਿ ਡੀਲਰਾਂ ਦਾ ਕੰਪਨੀ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਹੈ ਅਤੇ ਗਾਹਕਾਂ ਨੂੰ ਲੱਭਣ ‘ਤੇ ਬਾਈਕ ਦੇ ਸਪੈਅਰ-ਪਾਰਟ ਵੀ ਨਹੀਂ ਲੱਭ ਰਹੇ। ਇਸ ਪੂਰੇ ਮਾਮਲੇ ‘ਚ ਫੇਡਰੇਸ਼ਨ ਆਫ਼ ਆਟੋਮੋਬਾਇਲ ਡੀਲਰਸ ਐਸੋਸਿਏਸ਼ਨ (ਫਾਡਾ) ਕਾਮਰਸ ਮੰਤਰਾਲਾ, ਸੜਕ ਆਵਾਜਾਈ ਮੰਤਰਾਲਾ ਅਤੇ ਪ੍ਰਧਾਨ ਮੰਤਰੀ ਦਫਤਰ ‘ਚ ਸ਼ਿਕਾਇਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਫਾਡਾ ਨੇ ਯੂਐਮ ਅਤੇ ਲੋਹਿਆ ਆਟੋ ਨੂੰ ਲੀਗਲ ਨੋਟਿਸ ਵੀ ਭੇਜਿਆ ਹੈ। ਫਾਡਾ ਦੇ ਡਾਈਰੈਕਟਰ ਨਿਕੁੰਜ ਸਾਂਘੀ ਦਾ ਕਹਿਣਾ ਹੈ ਕਿ ਕੰਪਨੀ ਨੇ 2015 ‘ਚ ਭਾਰਤ ‘ਚ ਲੋਹਿਆ ਆਟੋ ਨਾਲ ਮਿਲਕੇ ਆਪਣੇ ਮੋਟਰ ਸਾਈਕਲਾਂ ਦੀ ਸੇਲ ਸ਼ੁਰੂ ਕੀਤੀ। ਜਿਸ ਤੋਂ ਬਾਅਦ ਹੁਣ ਕੁਲ ਮਿਲਾਕੇ ਕੰਪਨੀ ਗਾਹਕਾਂ ਅਤੇ ਡੀਲਰਾਂ ਨੂੰ 500 ਕਰੋੜ ਰੁਪਏ ਦਾ ਚੂਨਾ ਲੱਗਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਤਰ੍ਹਾਂ ਦਾ ਫਰੌਡ ਲੱਗ ਰਿਹਾ ਹੈ। ਇਸ ਸਬੰਧੀ ਕੰਪਨੀ ਅਤੇ ਲੋਹਿਆ ਆਟੋ ਨੂੰ ਦੋਵਾਂ ਨਾਲ ਗਾਹਕਾਂ ਅਤੇ ਡੀਲਰਾਂ ਦਾ ਸੰਪਰਕ ਨਹੀਂ ਹੋ ਪਾ ਰਿਹਾ। ਫਾਡਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਯੂਐਮ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ ਅਤੇ ਜਲਦੀ ਹੀ ਮਾਮਲੇ ‘ਚ ਪ੍ਰਧਾਨ ਮੰਤਰੀ ਤੋਂ ਲੈ ਬਾਕੀ ਮੰਤਰਾਲਿਆਂ ਨਾਲ ਮਿਲਕੇ ਕਾਰਵਾਈ ਕੀਤੀ ਜਾਵੇਗੀ।

Car loan Information:

Calculate Car Loan EMI