ਚੰਡੀਗੜ੍ਹ: ਪਾਸਪੋਰਟ ਬਿਨੈ ਪੱਤਰ ਦੇਣ ਲਈ ਵਿਦੇਸ਼ ਮੰਤਰਾਲੇ ਨੇ ਨਕਲੀ ਵੈੱਬਸਾਈਟ ਵਾਲਿਆਂ ਤੋਂ ਸੁਚੇਤ ਰਹਿਣ ਲਈ ਕਿਹਾ ਹੈ। ਇਨ੍ਹੀਂ ਦਿਨੀਂ ਕਈ ਨਕਲੀ ਵੈੱਬਸਾਈਟਸ ਚੱਲ ਰਹੀਆਂ ਹਨ, ਜੋ ਪਾਸਪੋਰਟ ਬਿਨੈ ਕਰਵਾਉਣ ਦਾ ਦਾਅਵਾ ਕਰਦੀਆਂ ਹਨ। ਲੋਕਾਂ ਤੋਂ ਪਾਸਪੋਰਟ ਦੀ ਫੀਸ ਵਸੂਲੀ ਜਾਂਦੀ ਹੈ ਤੇ ਜਾਅਲੀ ਅਪੌਇੰਟਮੈਂਟ ਦੇ ਦਿੱਤੀ ਜਾਂਦੀ ਸੀ।

ਆਪਣੀ ਬੁਕਿੰਗ ਪੱਕੀ ਦੇਖ ਲੋਕ ਭਰੋਸਾ ਕਰ ਲੈਂਦੇ ਸਨ ਪਰ ਜਦ ਇਸ ਅਪੌਇੰਟਮੈਂਟ ਨਾਲ ਪਾਸਪੋਰਟ ਦਫ਼ਤਰ ਜਾਂਦੇ ਸੀ ਤਾਂ ਉੱਥੇ ਪਤਾ ਲੱਗਦਾ ਕਿ ਉਹ ਧੋਖੇ ਦਾ ਸ਼ਿਕਾਰ ਹੋ ਗਏ ਹਨ। ਇਸ ਤਰ੍ਹਾਂ ਦੇ ਸੈਂਕੜੇ ਮਾਮਲੇ ਰੋਜ਼ਾਨਾ ਪਾਸਪੋਰਟ ਦਫ਼ਤਰ ਵਿੱਚ ਆ ਰਹੇ ਹਨ। ਇਸੇ ਕਾਰਨ ਵਿਦੇਸ਼ ਮੰਤਰਾਲਾ ਇਨ੍ਹਾਂ ਵੈੱਬਸਾਈਟਸ ਤੋਂ ਬੱਚ ਕੇ ਰਹਿਣ ਦੀ ਸਲਾਹ ਦਿੰਦਾ ਹੈ।

ਮੰਤਰਾਲਾ ਨੇ ਜਨਹਿਤ ਵਿੱਚ ਐਲਾਨ ਕਰ ਹੇਠ ਦਿੱਤੀਆਂ ਵੈੱਬਸਾਈਟਸ ਤੋਂ ਬਚ ਕੇ ਰਹਿਣ ਸਲਾਹ ਦਿੱਤੀ ਹੈ:

  • www.indiapassport.org

  • www.passportindiaportal.in

  • www.passport-sewa.in

  • www.online-passportindia.com

  • www.passport-india.in

  • www.applypassport.org


ਵਿਦੇਸ਼ ਮੰਤਰਾਲਾ ਦੀ ਅਧਿਕਾਰਤ ਵੈੱਬਸਾਈਟ www.passportindia.gov.in ਹੈ, ਜਿਸ 'ਤੇ ਪਾਸਪੋਰਟ ਲਈ ਬਿਨੈ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਬਿਨੈਕਾਰ ਪਾਸਪੋਰਟ ਸੇਵਾ ਐਪ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।