ਨਵੀਂ ਦਿੱਲੀ: ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਈਕੋ ਫ੍ਰੈਂਡਲੀ ਵਿਆਹ ਦਾ ਰਿਵਾਜ ਸ਼ੁਰੂ ਹੋ ਗਿਆ ਹੈ। ਇਸ ਤਰ੍ਹਾਂ ਦਾ ਵਿਆਹ ਆਮ ਤੌਰ ‘ਤੇ ਵੱਖਰਾ ਹੁੰਦਾ ਹੈ। ਇਸ ਦੇ ਨਾਲ ਹੀ ਲੋਕਾਂ ‘ਚ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦਾ ਸੁਨੇਹਾ ਵੀ ਜਾਂਦਾ ਹੈ। ਅਜਿਹਾ ਹੀ ਈਕੋ ਫ੍ਰੈਂਡਲੀ ਵਿਆਹ ਭੋਪਾਲ ‘ਚ ਵੀ ਵੇਖਣ ਨੂੰ ਮਿਲਿਆ। ਇਹ ਵਿਆਹ ਇਸ ਲਈ ਸੁਰਖੀਆਂ ‘ਚ ਹੈ ਕਿਉਂਕਿ ਇਸ ‘ਚ ਕਾਰਡ ਦੀ ਥਾਂ ਗਮਲੇ ‘ਚ ਲੱਗੇ ਬੂਟੇ ਦਾ ਇਸਤੇਮਾਲ ਕੀਤਾ ਗਿਆ।
ਕਾਰੋਬਾਰੀ ਪ੍ਰੰਸ਼ੂ ਕਨਕਨੇ ਤੇ ਉਸ ਦੇ ਭਰਾ ਪ੍ਰਤੀਕ ਈਕੋ ਫ੍ਰੈਂਡਲੀ ਵਿਆਹ ਤੋਂ ਪ੍ਰਭਾਵਿਤ ਸੀ। ਜਦੋਂ ਪ੍ਰੰਸ਼ੂ ਦੇ ਵਿਆਹ ਦਾ ਮੌਕਾ ਆਇਆ ਤਾਂ ਉਨ੍ਹਾਂ ਦੇ ਨਾਲ ਪੂਰੇ ਪਰਿਵਾਰ ਨੇ ਇਸ ਨੂੰ ਯਾਦਗਾਰ ਕਰਨ ‘ਚ ਕੋਈ ਕਸਰ ਨਹੀਂ ਛੱਡੀ।
ਪ੍ਰਤੀਕ ਕਹਿੰਦੇ ਹਨ, “ਅਸੀਂ ਲੋਕਾਂ ਨੇ ਖਾਣ ਦੀ ਬਰਬਾਦੀ ਤੋਂ ਬਚਣ ਲਈ ਪੇਪਰ ਦੀ ਥਾਂ ਈ-ਸੱਦਾ ਭੇਜਣਾ ਪਸੰਦ ਕੀਤਾ। ਇਸ ਨਾਲ ਖਾਣ ਦੀ ਬਰਬਾਦੀ ਨੂੰ ਵੀ ਰੋਕਣ ‘ਚ ਮਦਦ ਮਿਲੀ ਪਰ ਮਾਂ ਦੀ ਇੱਛਾ ਲਈ ਵੀ ਉਨ੍ਹਾਂ ਨੇ ਗ੍ਰੀਨ ਸੱਦੇ ਦੇ ਤੌਰ ‘ਤੇ ਗਮਲੇ ‘ਚ ਲੱਗੇ ਬੁਟੇ ਨੂੰ ਬਣਾਇਆ ਗਿਆ। ਜਿਨ੍ਹਾਂ ‘ਤੇ ਲਾੜਾ-ਲਾੜੀ ਦਾ ਨਾਂ ਲਿਖਿਆ ਸੀ। ਇਸ ‘ਚ ਤੁਲਸੀ ਦੇ ਨਾਲ ਹੋਰ ਵੀ ਕਈ ਤਰ੍ਹਾਂ ਦੇ ਬੂਟੇ ਸੀ।
ਲੋਕਾਂ ਵੱਲੋਂ ਉਨ੍ਹਾਂ ਦੇ ਇਸ ਵਿਚਾਰ ਦੀ ਖੂਬ ਤਾਰੀਫ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਇਹ ਆਈਡੀਆ ਵੀ ਖੂਬ ਪਸੰਦ ਆਇਆ। ਪ੍ਰਤੀਕ ਨੇ ਅੱਗੇ ਦੱਸਿਆ, ‘ਪ੍ਰੰਸ਼ੂ ਕਨਕਨੇ ਨੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਰਾਬਿਨ ਹੁੱਡ ਆਰਮੀ ਦੀ ਮਦਦ ਲਈ ਤੇ ਬਚੇ ਹੋਏ ਖਾਣੇ ਨੂੰ ਸੰਸਥਾ ਰਾਹੀ ਗਰੀਬਾਂ ਤਕ ਪਹੁੰਚਾਇਆ ਗਿਆ।
ਅਜਿਹਾ ਵਿਆਹ ਜਿਸ ‘ਚ ਇਸਤੇਮਾਲ ਹੋਇਆ ਈਕੋ ਫ੍ਰੈਂਡਲੀ ਕਾਰਡ
ਏਬੀਪੀ ਸਾਂਝਾ
Updated at:
28 Nov 2019 05:00 PM (IST)
ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਈਕੋ ਫ੍ਰੈਂਡਲੀ ਵਿਆਹ ਦਾ ਰਿਵਾਜ ਸ਼ੁਰੂ ਹੋ ਗਿਆ ਹੈ। ਇਸ ਤਰ੍ਹਾਂ ਦਾ ਵਿਆਹ ਆਮ ਤੌਰ ‘ਤੇ ਵੱਖਰਾ ਹੁੰਦਾ ਹੈ। ਇਸ ਦੇ ਨਾਲ ਹੀ ਲੋਕਾਂ ‘ਚ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦਾ ਸੁਨੇਹਾ ਵੀ ਜਾਂਦਾ ਹੈ। ਅਜਿਹਾ ਹੀ ਈਕੋ ਫ੍ਰੈਂਡਲੀ ਵਿਆਹ ਭੋਪਾਲ ‘ਚ ਵੀ ਵੇਖਣ ਨੂੰ ਮਿਲਿਆ।
- - - - - - - - - Advertisement - - - - - - - - -