ਸਵਰਾ ਨਾਲ 'ਮੋਦੀ ਭਗਤ' ਨੇ ਲਿਆ ਪੰਗਾ, ਅਦਾਕਾਰਾ ਨੇ ਦਿੱਤਾ ਠੋਕਵਾਂ ਜਵਾਬ
ਏਬੀਪੀ ਸਾਂਝਾ | 09 May 2019 12:59 PM (IST)
ਸਵਰਾ ਨੂੰ ਹਾਲ ਹੀ ‘ਚ ਏਅਰਪੋਰਟ ‘ਤੇ ਅਜਿਹਾ ਫੈਨ ਮਿਲਿਆ ਜਿਸ ਨੂੰ ਦੇਖ ਸਵਰਾ ਵੀ ਹੈਰਾਨ ਹੋ ਗਈ। ਇਸ ਫੈਨ ਨੇ ਸਵਰਾ ਨਾਲ ਪਹਿਲਾਂ ਤਾਂ ਸੈਲਫੀ ਦੀ ਮੰਗ ਕੀਤੀ ਤੇ ਜਦੋਂ ਸੈਲਫੀ ਲਈ ਸਵਰਾ ਨੇ ਹਾਮੀ ਭਰੀ ਤਾਂ ਫੈਨ ਨੇ ਅਜਿਹੀ ਹਰਕਤ ਕੀਤੀ ਜਿਸ ਨੂੰ ਦੇਖ ਸਵਰਾ ਖੁਦ ਵੀ ਹੈਰਾਨ ਹੋ ਗਈ।
ਨਵੀਨ ਦਿੱਲੀ: ਬਾਲੀਵੁੱਡ ਐਕਟਰਸ ਸਵਰਾ ਭਾਸਕਰ ਇਨ੍ਹੀਂ ਦਿਨੀਂ ਲੋਕ ਸਭਾ ਚੋਣਾਂ ਦੇ ਪ੍ਰਚਾਰ ‘ਚ ਜੁਟੀ ਹੋਈ ਹੈ। ਸਵਰਾ ਨੇ ਬੀਤੇ ਦਿਨੀਂ ਬੇਗੂਸਰਾਏ ‘ਚ ਕਨ੍ਹਈਆ ਕੁਮਾਰ ਲਈ ਪ੍ਰਚਾਰ ਕੀਤਾ। ਇਸ ਤੋਂ ਬਾਅਦ ਅੱਜ ਉਹ ਦਿੱਲੀ ‘ਚ 'ਆਪ' ਲਈ ਪ੍ਰਚਾਰ ਕਰ ਰਹੀ ਹੈ। ਇਸੇ ਦੌਰਾਨ ਸਵਰਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ‘ਤੇ ਹੁਣ ਸਵਰਾ ਨੇ ਆਪਣਾ ਰਿਐਕਸ਼ਨ ਟਵੀਟ ਕਰ ਦਿੱਤਾ ਹੈ। ਹਮੇਸ਼ਾ ਹਰ ਮੁੱਦੇ ‘ਤੇ ਆਪਣੇ ਵੱਖਰੇ ਤੇ ਖੁੱਲ੍ਹੇ ਵਿਚਾਰ ਰੱਖਣ ਵਾਲੀ ਸਵਰਾ ਨੂੰ ਹਾਲ ਹੀ ‘ਚ ਏਅਰਪੋਰਟ ‘ਤੇ ਅਜਿਹਾ ਫੈਨ ਮਿਲਿਆ ਜਿਸ ਨੂੰ ਦੇਖ ਸਵਰਾ ਵੀ ਹੈਰਾਨ ਹੋ ਗਈ। ਇਸ ਫੈਨ ਨੇ ਸਵਰਾ ਨਾਲ ਪਹਿਲਾਂ ਤਾਂ ਸੈਲਫੀ ਦੀ ਮੰਗ ਕੀਤੀ ਤੇ ਜਦੋਂ ਸੈਲਫੀ ਲਈ ਸਵਰਾ ਨੇ ਹਾਮੀ ਭਰੀ ਤਾਂ ਫੈਨ ਨੇ ਅਜਿਹੀ ਹਰਕਤ ਕੀਤੀ ਜਿਸ ਨੂੰ ਦੇਖ ਸਵਰਾ ਖੁਦ ਵੀ ਹੈਰਾਨ ਹੋ ਗਈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਕੀ ਹੋਇਆ ਹੋਵੇਗਾ। ਇਸ ਫੈਨ ਨੇ ਸੈਲਫੀ ਦੀ ਥਾਂ ਵੀਡੀਓ ਰਿਕਾਰਡਿੰਗ ਕੀਤੀ। ਇਸ ‘ਚ ਸ਼ਖਸ ਸਵਰਾ ਨੂੰ ਸਾਫ਼ ਤੌਰ ‘ਤੇ ਕਹਿ ਰਿਹਾ ਹੈ “ਮੈਡਮ…ਆਵੇਗਾ ਤਾਂ ਮੋਦੀ ਹੀ।” ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ‘ਤੇ ਸਵਰਾ ਨੇ ਆਪਣਾ ਰਿਐਕਸ਼ਨ ਦਿੱਤਾ ਹੈ। ਸਵਰਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਟਵੀਟ ਕੀਤਾ, “ਮੈਂ ਲੋਕਾਂ ਦੀ ਰਾਜਨੀਤਕ ਵਿਚਾਰਧਾਰਾ ‘ਤੇ ਭੇਦਭਾਵ ਨਹੀਂ ਕਰਦੀ ਪਰ ਉਸ ਨੇ ਚੋਰੀ ਨਾਲ ਵੀਡੀਓ ਸ਼ੂਟ ਕੀਤਾ।” ਸਵਰਾ ਨੇ ਅੱਗੇ ਕਿਹਾ ਕਿ ਘਟੀਆ ਤੇ ਚਲਾਕੀ ਭਰੀ ਹਰਕਤ ਭਗਤਾਂ ਦਾ ਟ੍ਰੇਡਮਾਰਕ ਹੈ। ਇਸ ਲਈ ਹੈਰਾਨ ਨਹੀ ਹਾਂ ਪਰ ਭਗਤਾਂ ਦੀ ਜ਼ਿੰਦਗੀ ਸਾਰਥਕ ਕਰਵਾ ਕੇ ਮੈਨੂੰ ਖੁਸ਼ੀ ਮਿਲਦੀ ਹੈ।”